09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਾਣਾ ਮੰਡੀ ਕਾਹਨੂੰਵਾਨ 'ਚ ਕਣਕ ਖਰੀਦਣ ਲਈ ਨਹੀਂ ਪੁੱਜਾ ਕੋਈ ਅਧਿਕਾਰੀ <br/>

Ad Position 21
No active advertisement
ਅਜੀਤ ਡੈਸਕ 17-04-2026
ਕਾਹਨੂੰਵਾਨ, 16 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਖਰਾਬ ਮੌਸਮ ਤੋਂ ਡਰੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਧਰਾਧੜ ਦਾਣਾ ਮੰਡੀਆਂ ਵਿਚ ਪੁੱਜ ਰਹੇ ਹਨ ਪਰ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਨੂੰ ਖਰੀਦਣ ਦੇ ਲਈ ਹਾਲੇ ਤੱਕ ਕੋਈ ਵੀ ਅਧਿਕਾਰੀ ਬਹੁੜਿਆ ਤੇ ਨਾ ਹੀ ਮੰਡੀਆਂ ਵਿਚ ਬਾਰਦਾਨਾ ਪੁੱਜਾ ਹੈ ਜਦਕਿ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ ਤੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਦਾ ਦਾਅਵਾ ਕੀਤਾ ਜਾ ਰਿਹਾ ਹ ਪਰ ਸਰਕਾਰੀ ਦਾਅਵਿਆਂ ਦੇ ਉਲਟ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਮੰਡੀ ਵਿਚ ਫ਼ਸਲ ਦੇ ਅੰਬਾਰ ਲੱਗ ਗਏ ਹਨ | ਅੱਜ ਜਦੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਮੰਡੀ ਵਿਚ ਖਰੀਦ ਤੇ ਲਿਫਟਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਕਈ ਕਿਸਾਨਾਂ ਨੂੰ ਦਾਣਾ ਮੰਡੀ ਦੇ ਫੜ੍ਹ ਵਿਚ ਫਸਲ ਨੂੰ ਢੇਰੀ ਕਰਨ ਲਈ ਥਾਂ ਨਹੀਂ | ਦਾਣਾ ਮੰਡੀ ਕਾਹਨੂੰਵਾਨ ਵਿਚ ਫ਼ਸਲ ਵੇਚਣ ਲਈ ਆਏ ਕਿਸਾਨ ਹਰਜੀਤ ਸਿੰਘ ਕਾਹਨੂੰਵਾਨ, ਕਿਸਾਨ ਗੁਰਮੇਜ ਸਿੰਘ ਤਲਵੰਡੀ ਬਥੱੁਨਗੜ੍ਹ, ਗੁਰਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਗਿੱਲ ਮੰਝ ਨੇ ਕਿਹਾ ਕਿ ਉਸ ਨੂੰ ਦਾਣਾ ਮੰਡੀ ਵਿਚ ਫ਼ਸਲ ਵੇਚਣ ਲਈ ਆਏ ਨੂੰ 48 ਘੰਟੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਦਾ ਅਧਿਕਾਰੀ ਉਨ੍ਹਾਂ ਦੀ ਫ਼ਸਲ ਖਰੀਦਣ ਲਈ ਨਹੀਂ ਬਹੁੜਿਆ, ਜਦਕਿ ਮੌਸਮ ਵਿਭਾਗ ਵਲੋਂ ਇਹ ਭਵਿੱਖ ਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਫਿਰ ਬੇਮੌਸਮੀ ਬਾਰਿਸ਼ ਹੋ ਸਕਦੀ ਹੈ | ਇਸ ਲਈ ਸਾਨੂੰ ਚਿੰਤਾ ਹੈ ਕਿ ਜੇਕਰ ਸਰਕਾਰੀ ਖਰੀਦ ਨਾ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਖੇਤਾਂ ਵਿਚ ਖੜੀ ਬਾਕੀ ਕਣਕ ਦੀ ਫ਼ਸਲ ਖਰਾਬ ਮੌਸਮ ਦੀ ਭੇਟ ਚੜ੍ਹ ਸਕਦੀ ਹੈ | ਇਸ ਸਬੰਧੀ ਜਦੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਬੁਧਵਾਰ ਦੀ ਸ਼ਾਮ ਤੱਕ 500 ਮੀਟਰ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਅੱਜ ਸ਼ਾਮ ਤੱਕ ਹਰ ਮੰਡੀ ਵਿਚ ਬਾਰਦਾਨਾ ਪਹੁੰਚ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਵਲੋਂ ਸ਼ਹਿਰ ਦੀ ਮੁੱਖ ਸੜਕ 'ਤੇ ਕੰਮ ਲਈ ਵਰਤੀਆਂ ਮਸ਼ੀਨਾਂ ਕਾਰਨ ਦੋ ਘੰਟੇ ਤੱਕ ਲੱਗਿਆ ਜਾਮ ਅਗਲੀ ਖ਼ਬਰ ਵਿਸਾਖੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24