ਪਠਾਨਕੋਟ, 17 ਅਪੈ੍ਰਲ (ਵਿਨੋਦ)- ਪਵਿੱਤਰ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਸ ਦੇ ਚੱਲਦੇ ਸਿਵਲ ਹਸਪਤਾਲ ਪਠਾਨਕੋਟ ਵਿਚ ਹਰ ਰੋਜ਼ 20 ਤੋਂ 25 ਯਾਤਰੀ ਆਪਣਾ ਮੈਡੀਕਲ ਕਰਵਾਉਣ ਆ ਰਹੇ ਹਨ ਆਪਣਾ ਮੈਡੀਕਲ ਕਰਵਾਉਣ ਆ ਰਹੇ ਯਾਤਰੀਆਂ ਨੇ ਦੱਸਿਆ ਕਿ ਇਸ ਯਾਤਰਾ ਨੂੰ ਲੈ ਕੇ ਭਗਤਾਂ ਵਿਚ ਕਾਫ਼ੀ ਉਤਸ਼ਾਹ ਹੈ | ਉਨ੍ਹਾਂ ਦੀ ਯਾਤਰਾ ਠੀਕ ਠਾਕ ਰਹੇ ਇਸ ਲਈ ਉਹ ਮੈਡੀਕਲ ਕਰਵਾਉਣ ਆ ਰਹੇ ਹਨ | ਯਾਤਰੀਆਂ ਦਾ ਮੈਡੀਕਲ ਕਰ ਰਹੇ ਡਾ: ਨਵਦੀਪ ਬਚਨ ਨੇ ਦੱਸਿਆ ਕਿ ਯਾਤਰਾ ਹਰ ਯਾਤਰੀ ਦੀ ਸੁਖਦ ਨਿਕਲੇ ਇਸ ਲਈ ਸਰਕਾਰ ਵਲੋਂ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ | ਹਰ ਰੋਜ਼ 20 ਤੋਂ 25 ਯਾਤਰੀ ਉਨ੍ਹਾਂ ਕੋਲ ਮੈਡੀਕਲ ਕਰਵਾਉਣ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਮੈਡੀਕਲ ਕਰਵਾਉਣ ਸਬੰਧੀ ਦੋ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਹੈ | ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ 13 ਤੋਂ ਲੈ ਕੇ 70 ਸਾਲ ਤੱਕ ਦੇ ਲੋਕ ਹੀ ਆਪਣਾ ਮੈਡੀਕਲ ਕਰਵਾਉਣ ਤੇ ਉਹ ਸਰਕਾਰ ਦੀ ਗਾਈਡ ਲਾਈਨ ਅਨੁਸਾਰ ਹੀ ਮੈਡੀਕਲ ਪ੍ਰਕਿ੍ਆ ਪੂਰੀ ਕਰ ਰਹੇ ਹਨ |