08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਾਹਪੁਰ ਕੰਢੀ ਡੈਮ ਔਸਤੀਆਂ ਨੇ ਸਿੰਚਾਈ ਮੰਤਰੀ ਨੰੂ ਦਿੱਤਾ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਸ਼ਾਹਪੁਰ ਕੰਢੀ, 17 ਅਪ੍ਰੈਲ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦਾ ਵਫਦ ਪ੍ਰਧਾਨ ਜਸਵੰਤ ਸਿੰਘ ਸੰਧੂ ਅਤੇ ਰੌਸ਼ਨ ਲਾਲ ਭਗਤ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਵਰਿੰਦਰ ਗੋਇਲ ਨੰੂ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਮੰਤਰੀ ਨੰੂ ਸੌਂਪਿਆ | ਡੈਮ ਔਸਤੀਆਂ ਨੇ ਮੰਗ ਪੱਤਰ ਬਾਰੇ ਦੱਸਿਆ ਕਿ ਮੰਤਰੀ ਸਾਹਿਬ ਨੰੂ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਨੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਨਿਰਮਾਣ ਲਈ ਜਿਨ੍ਹਾਂ ਪਰਿਵਾਰਾਂ ਦੀਆਂ ਜ਼ਮੀਨਾਂ, ਦੁਕਾਨਾਂ, ਘਰ, ਮੱਛੀ ਪਾਲਨ ਵਾਲੇ ਤਲਾਬ ਅਤੇ ਮੁਰਗੀ ਫਾਰਮ ਐਕਵਾਇਰ ਕੀਤੇ ਸਨ, ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੰੂ ਅੱਜ ਤੱਕ ਆਰ.ਐਂਡ.ਆਰ. ਪਾਲਸੀ ਤਹਿਤ ਰੁਜ਼ਗਾਰ ਨਹੀਂ ਦਿੱਤਾ ਤੇ ਕਈ ਡੈਮ ਔਸਤੀਆਂ ਨੰੂ ਜ਼ਮੀਨਾਂ ਦੇ ਪੈਸੇ ਤੇ ਨਾ ਹੀ ਉਜੜਨ ਭੱਤਾ ਨਸੀਬ ਹੋਇਆ | ਜਿਸ ਕਾਰਨ ਡੈਮ ਔਸਤੀ 2 ਅਪ੍ਰੈਲ 2025 ਤੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ | ਸਿੰਚਾਈ ਮੰਤਰੀ ਵਰਿੰਦਰ ਗੋਇਲ ਨੇ ਡੈਮ ਔਸਤੀਆਂ ਨੰੂ ਯਕੀਨ ਦਿਵਾਇਆ ਕਿ ਡੈਮ ਔਸਤੀਆਂ ਦਾ ਹੱਕ ਡੈਮ ਔਸਤੀਆਂ ਨੰੂ ਜ਼ਰੂਰ ਦਿੱਤਾ ਜਾਵੇਗਾ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਸੋਹਨ ਲਾਲ, ਵਿਨੋਦ ਸ਼ਰਮਾ, ਰੋਹਿਤ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੀਤਿਕਾ ਜੱਗੀ ਤੇ ਨਵਜੋਤ ਕੌਰ ਨੇ 93 ਫੀਸਦੀ ਅੰਕ ਲੈ ਕੇ ਸਕੂਲ 'ਚ ਹਾਸਿਲ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ
Ad Position 24