ਗੁਰਦਾਸਪੁਰ, 19 ਅਪ੍ਰੈਲ (ਅਸ਼ੋਕ ਸ਼ਰਮਾ)- ਪੰਜਾਬ ਦੇ ਨਾਮੀ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਬਾਲਮ ਨੰੂ ਅਚਾਨਕ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਪਤਨੀ ਬਲਵੀਰ ਕੌਰ (67) ਸੇਵਾ-ਮੁਕਤ ਸੈਂਟਰ ਹੈੱਡ ਟੀਚਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦੱਸਿਆ ਕਿ ਮਿ੍ਤਕ ਬਲਵੀਰ ਕੌਰ ਆਪਣੇ ਪਿੱਛੇ ਦੋ ਹੋਣਹਾਰ ਬੇਟੇ ਹਾਲ ਨਿਵਾਸੀ ਐਡਮਿੰਟਨ ਕੈਨੇਡਾ (ਗੁਰਦਾਸਪੁਰ) ਛੱਡ ਗਈ ਹੈ | ਉਨ੍ਹਾਂ ਦੀ ਪਤਨੀ ਦੀ ਹੋਈ ਅਚਾਨਕ ਮੌਤ ਦੀ ਖ਼ਬਰ ਗੁਰਦਾਸਪੁਰ ਸ਼ਹਿਰ ਵਾਸੀਆਂ ਨੰੂ ਮਿਲੀ ਤਾਂ ਸ਼ਹਿਰ ਦੀਆਂ ਵੱਖ-ਵੱਖ ਸਾਹਿਤਕ ਸਭਾਵਾਂ, ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਉਨ੍ਹਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈਆਂ ਪਹੁੰਚ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਬਲਵੀਰ ਕੌਰ ਦਾ ਅੰਤਿਮ ਸਸਕਾਰ 20 ਅਪ੍ਰੈਲ ਦਿਨ ਸੋਮਵਾਰ ਨੰੂ ਦੁਪਹਿਰ 12 ਵਜੇ ਚਾਨਣ ਸ਼ਾਹ ਦੇ ਸ਼ਮਸ਼ਾਨਘਾਟ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ ਕੀਤਾ ਜਾਵੇਗਾ |