07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਡ ਚੱਕਸ਼ਰੀਫ, ਭੂਸ਼ਾ ਤੇ ਬਜਾੜ ਦੇ ਖੇਤਾਂ 'ਚ ਲੱਗੀ ਅੱਗ ਨਾਲ ਕਣਕ ਦੀ ਫ਼ਸਲ ਤੇ ਨਾੜ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 23-04-2026
ਭੈਣੀ ਮੀਆਂ ਖਾਂ, 22 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਚੱਕ ਸਰੀਫ਼, ਭੂਸ਼ਾ ਅਤੇ ਬਜਾੜ ਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਅਤੇ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਹੈ | ਇਸ ਸਬੰਧੀ ਪਿੰਡ ਚੱਕ ਸ਼ਰੀਫ ਦੇ ਸਾਬਕਾ ਸਰਪੰਚ ਰੂਪ ਸਿੰਘ ਤੇ ਹੋਰ ਸਾਥੀ ਕਿਸਾਨਾਂ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਪਿੰਡ ਭੂਸ਼ਾ ਦੇ ਖੇਤਾਂ 'ਚ ਫਸਲ ਕੱਟ ਰਹੀ ਕੰਬਾਈਨ ਨਾਲ ਬਿਜਲੀ ਦੀਆਂ ਤਾਰਾਂ ਟਕਰਾਉਣ ਕਰ ਕੇ ਸ਼ਾਟ ਸਰਕਟ ਹੋਣ ਕਾਰਨ ਅੱਗ ਖੇਤਾਂ ਵਿਚ ਫੈਲ ਗਈ ਜਿਸ ਕਾਰਨ ਤੇਜ਼ ਹਵਾ ਹੋਣ ਕਾਰਨ ਅੱਗ 'ਤੇ ਕਾਬੂ ਨਾ ਹੋਣ ਕਾਰਨ ਤਿੰਨ ਪਿੰਡਾਂ ਦੀਆਂ ਕਣਕ ਦੀਆਂ ਫਸਲਾਂ ਤੇ ਨਾੜ ਨੂੰ ਲਪੇਟ ਵਿਚ ਲੈ ਲਿਆ | ਕਿਸਾਨਾਂ ਨੇ ਦੱਸਿਆ ਕਿ ਪਿੰਡ ਭੂਸਾ ਦੀ ਦੋ ਏਕੜ ਅਤੇ ਪਿੰਡ ਬਜਾੜ ਦੀ ਇਕ ਏਕੜ ਤੇ ਚੱਕ ਸਰੀਫ ਦੇ ਕਿਸਾਨ ਦੀ ਤਿੰਨ ਏਕੜ ਕਣਕ ਅਤੇ ਸੈਂਕੜੇ ਏਕੜ ਨਾੜ ਅੱਗ ਦੀ ਲਪੇਟ ਵਿਚ ਆਉਣ ਕਰਕੇ ਸੜ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਚੱਕਸਰੀਫ ਦੇ ਮਜ਼ਦੂਰ ਮੱਖਣੀ ਪੁੱਤਰ ਨੰਦੂ ਲਾਲ (ਬਿਹਾਰ) ਹਾਲ ਵਾਸੀ ਚੱਕਰੀਫ ਨੇ ਪਿੰਡ ਦੇ ਹੀ ਜ਼ਮੀਨ ਮਾਲਕ ਨਿਰਮਲ ਸਿੰਘ ਪੁੱਤਰ ਤਾਰਾ ਸਿੰਘ ਕੋਲੋਂ ਠੇਕੇ 'ਤੇ ਲਈ ਹੋਈ ਸੀ, ਕਣਕ ਦੀ ਫਸਲ ਬੁਰੀ ਤਰ੍ਹਾਂ ਸੜ ਗਈ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਪਿੰਡ ਵਾਸੀਆਂ ਨੇ ਟਰੈਕਟਰਾਂ, ਦਰੱਖਤਾਂ ਦੇ ਛਾਪਿਆਂ ਤੇ ਪਾਣੀ ਦੀਆਂ ਬਾਲਟੀਆਂ ਨਾਲ ਬਹੁਤ ਜਿਆਦਾ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ | ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਲੋਂ ਭਗੌੜਾ ਕਰਾਰ ਮੁਲਜ਼ਮ ਨੰੂ ਗਿ੍ਫ਼ਤਾਰ ਕਰਨ ਲਈ ਸਰਪੰਚ ਵਲੋਂ ਐੱਸ.ਐੱਸ.ਪੀ. ਨੰੂ ਸ਼ਿਕਾਇਤ ਅਗਲੀ ਖ਼ਬਰ ਸੀਵਰੇਜ ਵਿਛਾਉਣ 'ਚ ਬੇਨਿਯਮੀਆਂ ਦੀ ਸ਼ਿਕਾਇਤ ਮਗਰੋਂ ਵਿਜੀਲੈਂਸ ਟੀਮ ਜਾਂਚ ਕਰਨ ਪੁੱਜੀ
Ad Position 24