ਬਹਿਰਾਮਪੁਰ, 22 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਮੌਜੂਦਾ ਸਰਪੰਚ ਵਲੋਂ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੰੂ ਗਿ੍ਫ਼ਤਾਰ ਕਰਨ ਲਈ ਐਸ.ਐਸ.ਪੀ ਦਫ਼ਤਰ ਗੁਰਦਾਸਪੁਰ ਨੰੂ ਦਰਖ਼ਾਸਤ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਚੂਹੜਚੱਕ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਸਨੀਕ ਰਮਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ, ਜਿਸ ਨੰੂ ਦੋ ਕੇਸਾਂ ਵਿਚ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ ਤੇ ਉਹ ਸ਼ਰੇਆਮ ਪਿੰਡ ਵਿਚ ਘੁੰਮ ਰਿਹਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਨਾ ਕਰਨ ਕਰਕੇ ਪਿੰਡ ਤੇ ਇਲਾਕੇ ਵਿਚ ਚਰਚਾ ਚੱਲ ਰਹੀ ਹੈ ਜਿਸ ਨਾਲ ਜੁਰਮ ਕਰਨ ਵਾਲੇ ਅਨਸਰਾਂ ਨੰੂ ਬੱਲ ਮਿਲਦਾ ਹੈ | ਪਿੰਡ ਦੇ ਸਰਪੰਚ ਗੁਰਦੀਪ ਸਿੰਘ ਵਲੋਂ ਐਸ.ਐਸ.ਪੀ ਦਫ਼ਤਰ ਗੁਰਦਾਸਪੁਰ ਨੰੂ ਦਰਖ਼ਾਸਤ ਦਿੰਦਿਆਂ ਮੁਲਜ਼ਮ ਨੰੂ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ |