07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸ਼ੇਰੇ ਬੱਬਰ ਪੰਜਾਬ ਕ੍ਰਿਸ਼ਚੀਅਨ ਸੇਵਾ ਦਲ ਦੇ ਆਗੂਆਂ ਨੇ ਪ੍ਰੋ. ਮੁਸ਼ਤਾਕ ਮਸੀਹ ਦੇ ਪਰਿਵਾਰ ਨਾਲ ਅਫਸੋਸ ਕੀਤਾ

Ad Position 21
No active advertisement
ਅਜੀਤ ਡੈਸਕ 23-04-2026
ਧਾਰੀਵਾਲ, 22 ਅਪ੍ਰੈਲ (ਸਵਰਨ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਪ੍ਰੋ. ਮੁਸ਼ਤਾਕ ਮਸੀਹ ਦੀਨਪੁਰ ਦੀ ਹੋਈ ਮੌਤ 'ਤੇ ਵੱਖ-ਵੱਖ ਮਸੀਹ ਆਗੂਆਂ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਘਰ ਪਹੁੰਚ ਕੇ ਅਫਸੋਸ ਪ੍ਰਗਟ ਕੀਤਾ ਹੈ ਜਿਸ ਵਿਚ ਸ਼ੇਰੇ ਬੱਬਰ ਪੰਜਾਬ ਕ੍ਰਿਸ਼ਚੀਅਨ ਸੇਵਾ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਚੇਅਰਮੈਨ ਪੰਜਾਬ ਤਰਸੇਮ ਸਹੋਤਾ, ਸੀਨੀਅਰ ਮੀਤ ਪ੍ਰਧਾਨ ਰਿਟਾ. ਡੀ.ਐਸ.ਪੀ. ਪ੍ਰਭੂ ਦਾਸ, ਡਾ. ਪ੍ਰਦੀਪ ਧਾਰੀਵਾਲ, ਰੌਸ਼ਨ ਲਾਲ ਧਾਰੀਵਾਲ, ਪੈਰਸੀ ਮਸੀਹ ਚੌਧਰਪੁਰ ਸਮੇਤ ਕਈ ਹੋਰ ਆਗੂ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਪ੍ਰੋ. ਮੁਸਤਾਕ ਮਸੀਹ ਦਾ ਐੱਸ.ਐੱਸ. ਬੋਰਡ ਪੰਜਾਬ ਦਾ ਮੈਂਬਰ, ਖਾਦੀ ਬੋਰਡ ਪੰਜਾਬ ਦਾ ਡਾਇਰੈਕਟਰ ਤੇ ਆਲ ਇੰਡੀਆ ਕਾਂਗਰਸ ਦਾ ਮੈਂਬਰ ਹੋਣਾ ਸਾਨੂੰ ਸਭ ਨੂੰ ਮਾਰਗ ਦਰਸ਼ਨ ਕਰਦਾ ਹੈ | ਉਨ੍ਹਾਂ ਕਿਹਾ ਕਿ ਪ੍ਰੋ. ਮੁਸ਼ਤਾਕ ਮਸੀਹ ਦੇ ਸੰਸਾਰ ਤੋਂ ਚਲੇ ਜਾਣ ਨਾਲ ਨਾ ਕੇਵਲ ਪਰਿਵਾਰ, ਬਲਕਿ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਆਦਿ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ 'ਚ ਚੁਕਾਈ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ <br/> ਅਗਲੀ ਖ਼ਬਰ ਗੈਂਗਸਟਰ ਭਾਜਪਾ ਸ਼ਾਸਿਤ ਰਾਜਾਂ ਤੋਂ ਕਰ ਰਹੇ ਕੰਮ, ਪੰਜਾਬ ਵਿਚ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ-ਰੰਧਾਵਾ
Ad Position 24