ਫਤਹਿਗੜ੍ਹ ਚੂੜੀਆਂ, 22 ਅਪ੍ਰੈਲ (ਐਮ.ਐਸ. ਫੁੱਲ)- ਫਤਹਿਗੜ੍ਹ ਚੂੜੀਆਂ ਦਾਣਾ ਮੰਡੀ 'ਚ ਚੁਕਾਈ ਨਾ ਕਾਰਨ ਕਣਕ ਦੇ ਵੱਡੇ-ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਆੜ੍ਹਤੀਆਂ 'ਚ ਹਾਹਾਕਾਰ ਮੱਚੀ ਹੋਈ ਹੈ | ਆੜ੍ਹਤੀਆਂ ਦੀ ਸਾਰ ਲੈਣ ਲਈ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀਨੰਗਲ ਸਾਥੀਆਂ ਸਮੇਤ ਦਾਣਾ ਮੰਡੀ ਪਹੁੰਚੇ ਜਿੱਥੇ ਉਨ੍ਹਾਂ ਆ੍ਹੜਤੀਆਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਸ: ਲੋਧੀਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ 'ਚੋਂ ਕਣਕ ਦੀ ਫਸਲ ਚੁੱਕਣ 'ਚ ਨਕਾਮ ਸਾਬਤ ਹੋਈ ਹੈ, ਜਿਸ ਕਾਰਨ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਆੜ੍ਹਤੀ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਆੜਤੀ ਸੁਰਿੰਦਰ ਛਿੰਦੀ ਨੇ ਦੱਸਿਆ ਕਿ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਠੇਕੇਦਾਰਾਂ ਕੋਲ ਇਕ ਵੀ ਗੱਡੀ ਨਹੀਂ ਹੈ, ਉਸ ਨੂੰ ਕਥਿਤ ਮਿਲੀਭੁਗਤ ਨਾਲ ਢੁਆਈ ਦੇ ਠੇਕੇ ਦਿੱਤੇ ਹੋਏ ਹਨ | ਮਾਰਕੀਟ ਕਮੇਟੀ ਦੇ ਸਕੱਤਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹੋਰ ਰੋਜ਼ ਕਣਕ ਦੀ ਚੁਕਾਈ ਹੋ ਰਹੀ ਹੈ ਤੇ ਹੁਣ ਤੱਕ 45000 ਤੋੜਾ ਚੁੱਕਿਆ ਗਿਆ, ਜੋ ਲਗਾਤਾਰ ਜਾਰੀ ਹੈ | ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁੱਚਾ ਸਿੰਘ ਰੰਧਾਵਾ ਮਨਦੀਪ ਸਿੰਘ ਪੀ.ਏ., ਯੂਥ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਐਡਵੋਕਟੇ ਮਲਕੀਤ ਸਿੰਘ ਰੰਧਾਵਾ ਝੰਜੀਆਂ, ਜਸਵੰਤ ਸਿੰਘ ਰੰਧਾਵਾ ਅਜਨਾਲਾ ਰੋਡ, ਸੁਖਦੇਵ ਸਿੰਘ ਕਾਹਲੋਂ, ਸਰਬ ਭੁੱਲਰ, ਸਰਪੰਚ ਤਰਸੇਮ ਸਿੰਘ ਸੇਖੋਵਾਲੀ, ਹਰਵੰਤ ਸਿੰਘ ਸੇਖੋਵਾਲੀ, ਭੁਪਿੰਦਰ ਸਿੰਘ ਮਾਨਸੈਂਡਵਾਲ, ਅਮਰਿੰਦਰ ਸਿੰਘ, ਰਵਿੰਦਰ ਸਿੰਘ ਵਿੰਕਲ ਭਾਟੀਆ, ਸੁਖਬੀਰ ਸਿੰਘ ਹੈਪੀ ਬੱਦਵਾਲ ਆਦਿ ਹਾਜ਼ਰ ਸਨ |