07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-04-2026
ਬਟਾਲਾ, 22 ਅਪ੍ਰੈਲ (ਸਤਿੰਦਰ ਸਿੰਘ)- ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ 'ਵਾਤਾਵਰਣ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਕੋਮਲ ਅਗਰਵਾਲ ਵਲੋਂ ਬੂਟਾ ਲਗਾਉਣ ਨਾਲ ਕੀਤੀ ਗਈ | ਇਸ ਤੋਂ ਬਾਅਦ ਕਲਾਸ ਵਾਰ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੇ 'ਰੁੱਖ ਲਗਾਓ, ਜੀਵਨ ਬਚਾਓ' ਦੇ ਨਾਅਰਿਆਂ ਨਾਲ ਜਾਗਰੂਕਤਾ ਰੈਲੀ ਵੀ ਕੱਢੀ | ਕਲਾਸ 5ਵੀਂ ਨੇ ਬੈਜ, 6ਵੀਂ ਨੇ ਫਾਲਤੂ ਸਮੱਗਰੀ, 7ਵੀਂ ਨੇ ਪਲਾਸਟਿਕ ਪਲੇਟ, 8ਵੀਂ ਨੇ ਨਾਅਰਾ ਬੋਰਡ ਤੇ 9ਵੀ ਤੇ 10ਵੀਂ ਨੇ ਪੋਸਟਰ ਬਣਾਓ ਮੁਕਾਬਲਿਆਂ ਵਿਚ ਹਿੱਸਾ ਲਿਆ | ਐੱਨ.ਐੱਸ.ਐੱਸ. ਤੇ ਐੱਨ.ਸੀ.ਸੀ. ਵਿਦਿਆਰਥੀਆਂ ਵਲੋਂ 'ਵਾਤਾਵਰਣ ਦਿਵਸ' ਮੌਕੇ ਰੈਲੀ ਕੱਢੀ ਗਈ | ਸਕੂਲ ਦੇ ਡਾਇਰੈਕਟਰ ਐੱਮ.ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ) ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਵਾਤਾਵਰਣ ਸੁਰੱਖਿਆ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਬੂਟੇ ਲਗਾਉਣ ਦੇ ਫਾਇਦੇ ਸਮਝਾਏ ਤੇ ਛਾਂਦਾਰ ਬੂਟੇ ਲਗਾਉਣ ਦੀ ਅਪੀਲ ਕੀਤੀ | ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਆਪਣੀ ਧਰਤੀ ਨੂੰ ਕਿਵੇਂ ਹਰਾ-ਭਰਾ ਰੱਖਿਆ ਜਾ ਸਕਦਾ ਹੈ | ਸਾਰੀਆਂ ਗਤੀਵਿਧੀਆਂ ਸਕੂਲ ਦੀਆਂ ਅਧਿਆਪਕਾਵਾਂ ਫਰਹਾਨਾ ਇਰਮ ਤੇ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਹੋਈਆਂ | ਜੋਤੀ ਭਾਟੀਆ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਦੀ ਰਹਿਨੁਮਾਈ ਵਿਚ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਵੀ ਰੈਲੀ ਵਿਚ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਉਪ ਪ੍ਰਧਾਨ ਕਪਿਲ ਸ਼ਰਮਾ ਤੇ ਸਮੂਹ ਸਟਾਫ਼ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਅੱਖਾਂ ਤੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ 'ਚ ਚੁਕਾਈ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ <br/>
Ad Position 24