ਗੁਰਦਾਸਪੁਰ, 22 ਅਪ੍ਰੈਲ (ਚੱਕਰਾਜਾ)- ਕ੍ਰਿਸਟਲ ਯੂਰੋ ਕਿਡਸ ਸਕੂਲ ਵਿਖੇ ਐਮ.ਡੀ. ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਪਿ੍ੰਸੀਪਲ ਕਪਿਲਾ ਸਰਨਾ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੰੂ ਧਰਤੀ ਨੰੂ ਹਰਾ ਭਰਾ ਬਣਾਉਣ ਬਾਰੇ ਦੱਸਿਆ ਗਿਆ ਅਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਵੱਧ ਤੋਂ ਵੱਧ ਰੁਖ ਲਗਾ ਕੇ ਧਰਤੀ 'ਤੇ ਆਕਸੀਜਨ ਦੀ ਮਾਤਰਾ ਨੰੂ ਵਧਾ ਸਕਦੇ ਹਾਂ ਅਤੇ ਇਸ ਨਾਲ ਧਰਤੀ ਵੀ ਹਰੀ ਭਰੀ ਰਹੇਗੀ | ਇਸ ਦੌਰਾਨ ਬੱਚਿਆਂ ਨੇ ਫਿਸ਼ ਪਾਰਕ ਵਿਖੇ ਪਹੁੰਚ ਕੇ ਫਲ ਤੇ ਛਾਂਦਾਰ ਬੂਟੇ ਲਗਾਉਣ ਦਾ ਉਪਰਾਲਾ ਕੀਤਾ |