ਤਿੱਬੜ, 22 ਅਪ੍ਰੈਲ (ਸੋਹਨ ਮਲਿਕ)- ਇਲਾਕੇ ਦਾ ਦੌਰਾ ਕਰਨ ਸਮੇਂ ਏ.ਐੱਸ.ਆਈ ਰਾਕੇਸ਼ ਕੁਮਾਰ ਸਮੇਤ ਪੁਲਿਸ ਟੀਮ ਵਲੋਂ ਪਿੰਡ ਬਾਹੀਆਂ ਵਿਖੇ ਮੁਖ਼ਬਰ ਦੀ ਇਤਲਾਹ 'ਤੇ ਇਕ ਮਹਿਲਾ ਦੇ ਘਰ ਛਾਪੇਮਾਰੀ ਕਰਕੇ ਉਸ ਪਾਸੋਂ 7500 ਐਮ.ਐਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਿਸ 'ਤੇ ਪੁਲਿਸ ਵਲੋਂ ਦੋਸ਼ਣ ਨੰੂ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਤਿੱਬੜ ਥਾਣੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |