06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜਥੇਦਾਰ ਨਾਮਦੇਵ ਨੇ ਸੰਤ ਡਿਜੀਟਲ ਸੇਵਾ ਕੇਂਦਰ ਕੋਟਲੀ ਸੂਰਤ ਮੱਲ੍ਹੀ ਦੇ ਪ੍ਰਬੰਧਕਾਂ ਤੇ ਸਟਾਫ਼ ਨੂੰ ਦਿੱਤਾ ਅਸ਼ੀਰਵਾਦ

Ad Position 21
No active advertisement
ਅਜੀਤ ਡੈਸਕ 23-04-2026
ਬਟਾਲਾ, 22 ਅਪ੍ਰੈਲ (ਸਤਿੰਦਰ ਸਿੰਘ)- ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਵਰਸੋਏ ਜਥੇਦਾਰ ਨਾਮਦੇਵ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾਂ ਵਾਲਿਆਂ ਨੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਤ ਡਿਜ਼ੀਟਲ ਸੇਵਾ ਕੇਂਦਰ ਧਿਆਨਪੁਰ ਰੋਡ ਨੇੜੇ ਦਸਮੇਸ਼ ਸਕੂਲ ਦਾ ਗੇਟ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਪਹੁੰਚ ਕੇ ਪ੍ਰਬੰਧਕ ਮਾ. ਕੁਲਦੀਪ ਸਿੰਘ ਡੇਰਾ ਪਠਾਣਾਂ, ਮੈਡਮ ਹਰਪ੍ਰੀਤ ਕੌਰ ਹਰੀ ਡੇਰਾ ਪਠਾਣਾ, ਮਨਪ੍ਰੀਤ ਸਿੰਘ ਡੇਰਾ ਪਰਾਣਾਂ ਤੇ ਸਮੁੱਚੇ ਸਟਾਫ਼ ਨੂੰ ਆਸ਼ੀਰਵਾਦ ਦੇ ਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਮੌਕੇ ਮਾ. ਕੁਲਦੀਪ ਸਿੰਘ ਡੇਰਾ ਪਠਾਣਾਂ ਨੇ ਸਟਾਫ਼ ਸਮੇਤ ਜਥੇ. ਨਾਮਦੇਵ ਬੋਹੜੀ ਸਾਹਿਬ ਵਾਲਿਆਂ ਤੇ ਉਨ੍ਹਾਂ ਨਾਲ ਆਏ ਸਮੁੱਚੇ ਸੇਵਾਦਾਰਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚੋਂ ਪੰਜਾਬ ਨੈਸ਼ਨਲ ਬੈਂਕ ਦੇ ਜ਼ੀਰੋ ਬੈਲੇਂਸ ਖਾਤੇ, ਜਾਤੀ ਸਰਟੀਫਿਕੇਟ, ਨਵੀਂ ਵੋਟ, ਸ਼ਨਾਖਤੀ ਕਾਰਡ, ਲਾਇਸੈਂਸ, ਆਨਲਾਈਨ ਆਰ.ਸੀ., ਹਵਾਈ ਟਿਕਟ, ਇੰਸੋਰੈਂਸ ਤੇ ਹੋਰ ਬਹੁਤ ਸਾਰੇ ਕੰਮ ਲੋਕਾਂ ਦੇ 5 ਮਿੰਟ ਵਿਚ ਕਰ ਦਿੱਤੇ ਜਾਂਦੇ ਹਨ | ਇਸ ਮੌਕੇ ਮਨਪ੍ਰੀਤ ਸਿੰਘ ਡੇਰਾ ਪਠਾਣਾ, ਨਵ ਭਗਵਾਨਪੁਰ, ਮੈਤਾਨਸੀ ਡੇਰਾਂ ਬਾਬਾ ਨਾਨਕ, ਹਰਪ੍ਰੀਤ ਕੌਰ ਹੈਪੀ ਰਉਵਾਲ, ਸੋਨੂੰ ਸੁਨਿਆਰਾ, ਗਰਾਨ ਇਲੈਕਟ੍ਰੀਸ਼ੀਅਨ, ਜੋਬਨ ਨੰਗਲ, ਮੰਨੂੰ ਹਰੀਮਾਬਾਦ, ਦਲੇਰ ਵੜੈਚ, ਨੂਰ ਸਾਰਚੂਰ ਅਤੇ ਹੈਰੀ ਧਾਰੋਵਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਜਾਂਗਲਾ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਨਜਾਇਜ਼ ਸ਼ਰਾਬ ਸਮੇਤ ਮਹਿਲਾ ਗਿ੍ਫ਼ਤਾਰ
Ad Position 24