06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਜਾਂਗਲਾ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ

Ad Position 21
No active advertisement
ਅਜੀਤ ਡੈਸਕ 23-04-2026
ਫਤਹਿਗੜ੍ਹ ਚੂੜੀਆਂ, 21 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਫਤਹਿਗੜ੍ਹ ਚੂੜੀਆਂ-ਬਟਾਲਾ ਮੁੱਖ ਸੜਕ ਤੋਂ ਨਾਨਕ ਚੱਕ, ਜਾਂਗਲਾ ਰਾਹੀਂ ਅਲੀਵਾਲ-ਭਾਲੋਵਾਲੀ ਸੜਕ ਨੂੰ ਜੋੜਨ ਵਾਲੀ ਸੜਕ ਦੀ ਖਾਸ ਮੁਰੰਮਤ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਹਲਕਾ ਇੰਚਾਰਜ ਸ: ਪੰਨੂੰ ਨੇ ਦੱਸਿਆ ਕਿ ਮੰਡੀ ਬੋਰਡ ਰਾਹੀਂ 72 ਲੱਖ ਦੀ ਲਾਗਤ ਨਾਲ ਬਣਨ ਵਾਲੀ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਉੱਥੇ 98 ਲੱਖ ਦੇ ਨਾਲ ਕੰਕਰੀਟ ਦੀ ਬਣਨ ਵਾਲੀ ਪਿੰਡ ਜਾਂਗਲਾ ਦੀ ਫਿਰਨੀ ਅਤੇ ਨਾਲ ਹੀ ਪਿੰਡ ਜਾਂਗਲਾ ਦੇ ਸਰਕਾਰੀ ਸਕੂਲ ਦੇ 9 ਲੱਖ 50 ਹਜ਼ਾਰ ਲੱਖ ਦੀ ਲਾਗਤ ਨਾਲ ਬਣਾਏ ਗਏ ਆਧੁਨਿਕ ਕਮਰੇ ਦਾ ਉਦਘਾਟਨ ਕੀਤਾ | ਸ: ਪੰਨੂੰ ਨੇ ਕਿਹਾ ਕਿ ਪਿਛਲੇ ਦਹਾਕਿਆਂ ਦੀਆਂ ਸਰਕਾਰਾਂ ਵਲੋਂ 75 ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਨੇ ਨਵਾਂ ਇਤਿਹਾਸਕ ਮੋੜ ਲੈ ਆਂਦਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਥੇ 24 ਲੱਖ ਦੀ ਲਾਗਤ ਨਾਲ ਖੇਡ ਮੈਦਾਨ, ਐਸ.ਸੀ. ਭਾਈਚਾਰੇ ਦੇ ਸ਼ਮਸ਼ਾਨਘਾਟ, ਡੇਰਿਆਂ ਨੂੰ ਜਾਣ ਵਾਲੇ ਰਸਤੇ ਸਿਰੇ ਚੜ੍ਹਾਏ ਗਏ ਹਨ ਉੱਥੇ ਹੋਣ ਵਾਲੇ ਵਿਕਾਸ ਕਾਰਜਾਂ ਦਾ ਕੁਝ ਬਕਾਇਆ ਹਿੱਸਾ ਜਲਦੀ ਸਿਰੇ ਚੜ੍ਹਾਇਆ ਜਾ ਰਿਹਾ ਹੈ | ਇਸ ਮੌਕੇ ਚੇਅ. ਗੁਰਪ੍ਰੀਤ ਸਿੰਘ ਜਾਂਗਲਾ ਨੇ ਕਿਹਾ ਕਿ ਇੱਥੇ ਹੋਣ ਵਾਲੀ ਵਿਕਾਸ ਕਾਰਜ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਅਗਵਾਈ 'ਚ ਚੰਗੇ ਢੰਗ ਨਾਲ ਸਿਰੇ ਚੜ੍ਹੇ ਹਨ, ਜਿਸ ਕਰ ਕੇ ਪਿੰਡ ਤੇ ਇਲਾਕੇ ਵਲੋਂ ਧੰਨਵਾਦੀ ਹਨ | ਇਸ ਮੌਕੇ ਪਿ੍ੰ. ਹਰਪਿੰਦਰਪਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪੀ.ਏ. ਕਰਮਜੀਤ ਸਿੰਘ ਬਰਾੜ, ਸ਼ਮਸ਼ੇਰ ਸਿੰਘ ਸ਼ੇਰਾ ਫੌਜੀ, ਰਘਬੀਰ ਸਿੰਘ ਅਠਵਾਲ, ਹਰਦੀਪ ਸਿੰਘ ਦਮੋਦਰ, ਗੁਰਪ੍ਰੀਤ ਸਿੰਘ ਜਾਂਗਲਾ, ਪਿ੍ੰਸੀ. ਰੁਪਿੰਦਰ ਕੌਰ, ਪੂਨਮ, ਗੁਰਪ੍ਰੀਤ ਕੌਰ, ਜੁਗਰਾਜ ਸਿੰਘ, ਪੂਜਾ, ਹਰਜੋਤ ਕੌਰ, ਸਰਪੰਚ ਪਵਨਪ੍ਰੀਤ ਕੌਰ, ਚਰਨ ਸਿੰਘ, ਰਸਪਾਲ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਕੌਰ, ਰੂਪਾ ਪੰਚ, ਹਰਜਿੰਦਰ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਸਤਨਾਮ ਸਿੰਘ, ਲਖਬੀਰ ਸਿੰਘ, ਜਸਮੇਲ ਸਿੰਘ, ਅਮਰਜੀਤ ਸਿੰਘ, ਰਾਜੂ, ਦਿਲਰਾਜ ਸਿੰਘ ਮੰਗਤ ਸਿੰਘ, ਕਰਨਦੀਪ ਸਿੰਘ, ਰਵੇਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜਥੇਦਾਰ ਨਾਮਦੇਵ ਨੇ ਸੰਤ ਡਿਜੀਟਲ ਸੇਵਾ ਕੇਂਦਰ ਕੋਟਲੀ ਸੂਰਤ ਮੱਲ੍ਹੀ ਦੇ ਪ੍ਰਬੰਧਕਾਂ ਤੇ ਸਟਾਫ਼ ਨੂੰ ਦਿੱਤਾ ਅਸ਼ੀਰਵਾਦ...
Ad Position 24