ਬਟਾਲਾ, 22 ਅਪ੍ਰੈਲ (ਸਤਿੰਦਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਵੰਬਰ-ਦਸੰਬਰ 2025 ਦੇ ਨਤੀਜਿਆਂ ਵਿਚ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਦੇ ਬੀ.ਕਾਮ. ਤੀਜੇ ਸਮੈਸਟਰ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ | ਬੀ.ਕਾਮ. ਤੀਜੇ ਸਮੈਸਟਰ ਦੀਆਂ ਅੰਜਲੀ ਸ਼ਰਮਾ ਤੇ ਕਿ੍ਸਟੀ ਨੇ 8.00 ਦੇ ਐੱਸ.ਜੀ.ਪੀ.ਏ. ਨਾਲ ਕਾਲਜ ਵਿਚ ਪਹਿਲਾ, ਪ੍ਰਾਰਥਨਾ ਮਹਾਜਨ ਨੇ 7.74 ਦੇ ਐੱਸ.ਜੀ.ਪੀ.ਏ. ਨਾਲ ਦੂਜਾ ਅਤੇ ਨਵਦੀਪ ਕੌਰ ਨੇ 7.43 ਦੇ ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਪ੍ਰੋ. ਡਾ. ਵਰਿੰਦਰ ਭਾਟੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਮੌਕੇ ਪੀ.ਜੀ. ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਚੇਅਰਮੈਨ ਡਾ. ਦਿਨੇਸ਼ ਕੁਮਾਰ, ਪ੍ਰੋ. ਅਮਨਪ੍ਰੀਤ ਕੌਰ ਤੇ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ |