ਨੌਸ਼ਹਿਰਾ ਮੱਝਾ ਸਿੰਘ, 24 ਅਪ੍ਰੈਲ (ਰਵੀ ਭਗਤ)-24 ਯੂਨਿਟ ਪੰਜਾਬ ਦੇ ਜਵਾਨ ਹਵਾਲਦਾਰ ਸਤਿੰਦਰ ਸਿੰਘ (40) ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਸੁਚੇਤਗੜ੍ਹ ਦਾ ਗਲੇਸ਼ੀਅਰ (ਲੇਹ ਲੱਦਾਖ) ਵਿਖੇ ਡਿਊਟੀ ਦੌਰਾਨ ਬਿਮਾਰ ਹੋ ਜਾਣ ਉਪਰੰਤ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦਾ ਅੱਜ ਪਿੰਡ ਸੁਚੇਤਗੜ੍ਹ ਦੇ ਸ਼ਮਸਾਨਘਾਟ ਵਿਖੇ 24 ਯੂਨਿਟ ਪੰਜਾਬ ਦੇ ਕਰਨਲ ਜੀ.ਐਸ. ਸ਼ਾਹਿਦ ਅਤੇ ਯੂਨਿਟ ਦੇ ਜਵਾਨਾਂ ਵਲੋਂ ਸਰਕਾਰੀ ਸਨਮਾਨਾਂ ਨਾਲ ਸਲਾਮੀ ਦੇਣ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਗਿਆ | ਹਵਾਲਦਾਰ ਸਤਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਜਸਵਿੰਦਰ ਸਿੰਘ ਨੇ ਦਿਖਾਈ | ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਨਾਲ ਬੁਰਾ ਹਾਲ ਸੀ | ਜ਼ਿਕਰਯੋਗ ਹੈ ਕਿ ਮਿ੍ਤਕ ਜਵਾਨ ਸਤਿੰਦਰ ਸਿੰਘ 2004 ਨੂੰ 24 ਯੂਨਿਟ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਸੀ ਤੇ ਕਰੀਬ ਇਕ ਮਹੀਨਾ ਪਹਿਲਾਂ ਪਿੰਡ ਤੋਂ ਵਾਪਸ ਆਪਣੀ ਯੂਨਿਟ ਵਿਖੇ ਗਿਆ ਸੀ ਤੇ ਬੀਤੇ ਦਿਨੀਂ ਗੰਭੀਰ ਬਿਮਾਰੀ ਦੇ ਚਲਦਿਆਂ ਅਚਾਨਕ ਉਸ ਦੀ ਤਬੀਅਤ ਠੀਕ ਨਾ ਹੋਣ ਕਰ ਕੇ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ | ਮਿ੍ਤਕ ਹਵਾਲਦਾਰ ਸਤਿੰਦਰ ਸਿੰਘ ਆਪਣੇ ਪਿੱਛੇ ਪਤਨੀ ਜਸਬੀਰ ਕੌਰ ਤੇ 2 ਧੀਆਂ ਸੋਨਮਪ੍ਰੀਤ ਕੌਰ (16) ਤੇ ਸਹਿਜਪ੍ਰੀਤ ਕੌਰ (9) ਸਮੇਤ ਬਜ਼ੁਰਗ ਮਾਪੇ ਛੱਡ ਗਿਆ ਹੈ | ਇਸ ਦੌਰਾਨ ਦਿਲਬਾਗ ਸਿੰਘ ਸੁਚੇਤਗੜ੍ਹ, ਸਤਨਾਮ ਸਿੰਘ ਸੱਤਾ, ਸਰਪੰਚ ਮੰਗਲਜੀਤ ਸਿੰਘ ਅਠਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਸੁਚੇਤਗੜ੍ਹ, ਡਾ. ਤਿਲਕ ਰਾਜ, ਮਨਦੀਪ ਸਿੰਘ, ਹੈਪੀ ਸਿੰਘ ਪੰਚ, ਰਾਕੇਸ਼ ਕੁਮਾਰ ਪੰਚ, ਪਰਮਜੀਤ ਸਿੰਘ ਪੰਚ, ਹਰਭਜਨ ਸਿੰਘ, ਨਵਜੋਤ ਸਿੰਘ ਆਦਿ ਹਾਜ਼ਰ ਸਨ |