ਕਲਾਨੌਰ, 24 ਅਪ੍ਰੈਲ (ਪੁਰੇਵਾਲ) -ਪੰਜਾਬ ਪੁਲਿਸ ਵਲੋਂ ਨਵੀਆਂ ਨਿਯੁਕਤੀਆਂ ਅਤੇ ਤਾਇਨਾਤੀਆਂ 'ਚ ਕਲਾਨੌਰ ਡੀ.ਐਸ.ਪੀ. ਨਿਯੁਕਤ ਕੀਤੇ ਗਏ ਸ. ਅਮੋਲਕ ਸਿੰਘ ਕਾਹਲੋਂ ਵਲੋਂ ਵੀ ਆਪਣਾ ਅਹੁਦਾ ਸੰਭਾਲ ਲਿਆ ਗਿਆ | ਇਥੇ ਤਾਇਨਾਤ ਡੀ.ਐਸ.ਪੀ. ਸ. ਗੁਰਵਿੰਦਰ ਸਿੰਘ ਚੰਦੀ ਦੇ ਪਦਉਨਤ ਹੋ ਕੇ ਐਸ.ਪੀ. ਬਣਨ ਉਪਰੰਤ ਇਹ ਅਹੁਦਾ ਖਾਲੀ ਸੀ | ਡੀ.ਐਸ.ਪੀ. ਕਾਹਲੋਂ ਦਾ ਕਲਾਨੌਰ ਪਹੁੰਚਣ 'ਤੇ ਐਸ.ਐਚ.ਓ. ਜਤਿੰਦਰਪਾਲ ਸਿੰਘ ਵਲੋਂ ਸਵਾਗਤ ਕੀਤਾ ਗਿਆ | ਉਪਰੰਤ ਡੀ.ਐਸ.ਪੀ. ਕਾਹਲੋਂ ਵਲੋਂ ਪੁਲਿਸ ਥਾਣੇ 'ਚ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਦੌਰਾਨ ਡੀ.ਐਸ.ਪੀ. ਸ. ਅਮੋਲਕ ਸਿੰਘ ਕਾਹਲੋਂ ਦਾ ਡਾਕਟਰ ਬਲਵਿੰਦਰ ਸਿੰਘ ਕਾਹਲੋਂ, ਲਖਬੀਰ ਸਿੰਘ ਕਾਹਲੋਂ, ਰੋਜੀ ਢੀਂਗੀ ਆਦਿ ਵਲੋਂ ਸਵਾਗਤ ਕੀਤਾ ਗਿਆ | ਡੀ.ਐਸ.ਪੀ. ਕਾਹਲੋਂ ਨੇ ਕਿਹਾ ਕਿ ਉਹ ਖੇਤਰ 'ਚ ਅਮਨ-ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਹਰ ਸੰਭਵ ਯਤਨ ਯਕੀਨੀ ਕਰਨਗੇ |