29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬੇਬੇ ਨਾਨਕੀ ਖ਼ਾਲਸਾ ਕਾਲਜ ਫਾਰ ਵੂਮੈਨ ਧਾਰੀਵਾਲ ਵਿਖੇ ਵਿਦਾਇਗੀ ਸਮਾਰੋਹ

Ad Position 21
No active advertisement
ਅਜੀਤ ਡੈਸਕ 28-04-2026
ਧਾਰੀਵਾਲ, 27 ਅਪ੍ਰੈਲ (ਸਵਰਨ ਸਿੰਘ)-ਬੇਬੇ ਨਾਨਕੀ ਖਾਲਸਾ ਕਾਲਜ ਮਹਿਲਾ ਧਾਰੀਵਾਲ ਵਿਖੇ ਅੰਤਿਮ ਸਾਲ ਵਾਲੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਬੜੀ ਧੂਮ-ਧਾਮ ਨਾਲ ਕੀਤਾ ਗਿਆ, ਜਿਸ ਤੋਂ ਬਾਅਦ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਤੋਂ ਇਲਾਵਾ ਨਾਚ, ਸੁਰੀਲੇ ਗੀਤ ਅਤੇ ਮਨੋਰੰਜਕ ਪੇਸ਼ਕਾਰੀਆਂ ਨੇ ਸਭ ਦੇ ਦਿਲ ਨੂੰ ਮੋਹ ਲਿਆ | ਅਧਿਆਪਕਾਂ ਤੇ ਸਟਾਫ ਵਲੋਂ ਵਿਦਿਆਰਥਣਾਂ ਦੀ ਪ੍ਰਤਿਭਾ ਤੇ ਵਿਅਕਤੀਤਵ ਨੂੰ ਮਾਨਤਾ ਦੇਣ ਲਈ ਖਾਸ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮਿਸ ਫੇਅਰਵੈਲ, ਮਿਸ ਚਾਰਮਿੰਗ ਅਤੇ ਆਲ ਰਾਊਾਡਰ ਵਰਗੇ ਖਿਤਾਬਾਂ ਨਾਲ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਿਆਰ ਦੇ ਤੌਰ ­'ਤੇ ਤੋਹਫੇ ਵੀ ਭੇਟ ਕੀਤੇ ਗਏ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਬਲਬੀਰ ਕੌਰ, ਪ੍ਰਬੰਧਕ ਕਮੇਟੀ, ਰਿਤੂ ਬਾਲਾ, ਦਲਜੀਤ ਕੌਰ, ਸੁਮਨ ਸੈਣੀ ਸਮੇਤ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਪਬਲਿਕ ਸਕੂਲ ਘਣੀਏ-ਕੇ-ਬਾਂਗਰ ਦੀ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ
Ad Position 24