30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ਬਦ ਸਾਂਝ ਲਾਇਬ੍ਰੇਰੀ ਵਲੋਂ ਮਲਵਿੰਦਰ ਸਿੰਘ ਮਾਨ ਕੈਨੇਡਾ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਫ਼ਤਹਿਗੜ੍ਹ ਚੂੜੀਆਂ 27 ਅਪ੍ਰੈਲ (ਐੱਸ.ਐੱਸ. ਫੁੱਲ)-ਬੱਚਿਆਂ ਨੂੰ ਆਪਣੇ ਵਿਰਸੇ ਤੇ ਸਿੱਖੀ ਨਾਲ ਜੋੜਨ ਦੇ ਉਪਰਾਲੇ ਵਜੋਂ ਪਿੰਡ ਮਾਨ ਸੈਂਡਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਸਾਂਝ ਲਾਇਬ੍ਰੇਰੀ ਵਲੋਂ ਮਲਵਿੰਦਰ ਸਿੰਘ ਮਾਨ ਕੈਨੇਡਾ ਦੇ ਸਹਿਯੋਗ ਨਾਲ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਸੰਬੰਧੀ ਸ਼ਬਦ ਸਾਂਝ ਲਾਇਬ੍ਰੇਰੀ ਮਾਨ ਸੈਂਡਵਾਲ ਦੇ ਸੰਚਾਲਕ ਜਸਦੇਵ ਸਿੰਘ ਮਾਨ ਨੇ ਦੱਸਿਆ ਕੇ ਅਸੀਂ ਅਕਸਰ ਇੰਝ ਦੇ ਉਸਾਰੂ ਸੋਚ ਵਾਲੇ ਤੇ ਸਿੱਖਿਆਦਾਇਕ ਮੁਕਾਬਲੇ ਕਰਵਾਉਂਦੇ ਰਹਿੰਦੇ ਹਾਂ | ਇਸ ਮੌਕੇ ਪਰਮਜੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਕਿਹਾ ਕੇ ਦਸਤਾਰ ਮੁਕਾਬਲੇ ਵਿਚ ਸਭਨਾਂ ਬੱਚਿਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਭਾਗ ਲਿਆ ਹੈ | ਬੱਚਿਆਂ ਨੇ 5 ਤੋਂ 10 ਮਿੰਟ ਦੇ ਸਮੇਂ ਵਿਚ ਖੂਬਸੂਰਤ ਦਸਤਾਰਾਂ ਆਪਣੇ ਸਿਰਾਂ 'ਤੇ ਸਜਾਈਆਂ | ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ਦੌਰਾਨ ਵੱਡੇ ਪੱਧਰ 'ਤੇ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ | ਇਸ ਦਸਤਾਰ ਮੁਕਾਬਲੇ ਵਿਚ ਏਕਮਜੋਤ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਸਰਾ ਤੇ ਪ੍ਰਭਸਿਮਰਨ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਸਾਹਿਬ ਸਿੰਘ ਤੇ ਵਰੁਣ ਸਿੰਘ ਨੇ ਸੁੰਦਰ ਦੁਮਾਲਾ ਸਜਾ ਕੇ ਇਨਾਮ ਪ੍ਰਾਪਤ ਕੀਤਾ ਹੈ | ਇਸ ਦਸਤਾਰ ਮੁਕਾਬਲੇ ਲਈ ਗੁਰਦੁਆਰਾ ਕਮੇਟੀ ਪ੍ਰਧਾਨ ਸੁਖਜਿੰਦਰ ਸਿੰਘ ਤੇ ਗ੍ਰੰਥੀ ਬਾਬਾ ਬਲਦੇਵ ਸਿੰਘ ਦਾ ਵੀ ਅਹਿਮ ਯੋਗਦਾਨ ਰਿਹਾ ਹੈ | ਇਸ ਮੌਕੇ ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਜੁਗਰਾਜ ਸਿੰਘ, ਗਗਨਦੀਪ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਬਾਬਾ ਬਲਵਿੰਦਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ ਚੌਕੀਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇੜੀਆਂ ਦੀ ਪਨਾਹਗਾਹ ਬਣਿਆ ਫੋਕਲ ਪੁਆਇੰਟ ਸਿੱਧਵਾਂ ਅਗਲੀ ਖ਼ਬਰ 'ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ' ਤਹਿਤ ਗੁਰਪ੍ਰੀਤ ਕੌਰ ਪਨੂੰ ਵਲੋਂ ਪਿੰਡ ਚੱਕ ਖਾਸਾ ਕੁੱਲੀਆਂ ਵਿਖੇ ਮੀਟਿੰਗ
Ad Position 24