30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਸ਼ੇੜੀਆਂ ਦੀ ਪਨਾਹਗਾਹ ਬਣਿਆ ਫੋਕਲ ਪੁਆਇੰਟ ਸਿੱਧਵਾਂ

Ad Position 21
No active advertisement
ਅਜੀਤ ਡੈਸਕ 28-04-2026
ਕਾਹਨੂੰਵਾਨ, 27 (ਨਿਸ਼ਾਨ ਸਿੰਘ ਚਾਹਲ)-ਸਾਬਕਾ ਮੁੱਖ ਮੰਤਰੀ ਮਰਹੂਮ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਤਤਕਾਲੀ ਅਕਾਲੀ ਸਰਕਾਰ ਵਲੋਂ ਇਕ ਹੀ ਇਮਾਰਤ ਅੰਦਰ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਮਕਸਦ ਦੇ ਨਾਲ 1979 ਦੇ ਦਹਾਕੇ ਦੌਰਾਨ ਪੰਜਾਬ ਅੰਦਰ ਵੱਡੀ ਗਿਣਤੀ ਵਿਚ ਫੋਕਲ ਪੁਆਇੰਟ ਬਣਾਏ ਸਨ, ਪਰ ਇਹ ਫੋਕਲ ਪੁਆਇੰਟ ਮੰਡੀ ਵਿਚ ਜਿਨਸ ਵੇਚਣ ਆਏ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਫ਼ੌਕੇ ਸਾਬਤ ਹੋਏ, ਜੋ ਅੱਜ ਕੱਲ੍ਹ ਨਸ਼ੇੜੀਆਂ ਦੀ ਪਨਾਹਗਾਹ ਬਣੇ ਹੋਏ ਹਨ | ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ 1979 ਦੇ ਦਹਾਕੇ ਦੌਰਾਨ ਪੰਜਾਬ ਦੇ ਬਹੁਗਿਣਤੀ ਇਲਾਕਿਆਂ ਅੰਦਰ ਫ਼ੋਕਲ ਪੁਆਇੰਟ ਉਸਾਰੇ ਗਏ ਸਨ, ਜਿਸ ਵਿਚ ਮਾਰਕਿਟ ਕਮੇਟੀ ਦਾ ਦਫ਼ਤਰ 4 ਦੁਕਾਨਾਂ ਅਤੇ ਅਨਾਜ ਸਟੋਰ ਕਰਨ ਦੀ ਵਿਵਸਥਾ ਕੀਤੀ ਗਈ ਸੀ ਤਾਂ ਜੋ ਮੰਡੀ ਵਿਚ ਜਿਨਸ ਵੇਚਣ ਆਏ ਕਿਸਾਨਾਂ ਨੂੰ ਇਕ ਹੀ ਛੱਤ ਦੇ ਹੇਠਾਂ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣ, ਪਰ ਕਿਸੇ ਨਾ ਕਿਸੇ ਤਰ੍ਹਾਂ ਤਤਕਾਲੀ ਅਕਾਲੀ ਸਰਕਾਰ ਦੀ ਇਹ ਸਕੀਮ ਫ਼ੇਲ ਹੋ ਗਈ, ਜਿਸ ਕਾਰਨ ਇਹ ਇਮਾਰਤਾਂ ਖੰਡਰ ਬਣ ਗਈਆਂ | ਨਜ਼ਦੀਕੀ ਪਿੰਡ ਸਿੱਧਵਾਂ ਦੇ ਕੋਲ ਬਣੇ ਫ਼ੋਕਲ ਪੁਆਇੰਟ ਦੇ ਲੋਹੇ ਦੇ ਬਣੇ ਦਰਵਾਜੇ ਅਤੇ ਛੱਤ ਉੱਪਰ ਪਈਆਂ ਲੋਹੇ ਦੀਆਂ ਟੀਨਾਂ ਚੋਰੀ ਹੋ ਚੁੱਕੀਆਂ ਹਨ | ਇਸ ਖੰਡਰ ਇਮਾਰਤ ਵਿਚ ਵੇਲੇ-ਕੁਵੇਲੇ ਨਸ਼ੇੜੀ ਕਿਸਮ ਦੇ ਨੌਜਵਾਨ ਇਸ ਥਾਂ 'ਤੇ ਕਈ ਤਰ੍ਹਾਂ ਦੀਆਂ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਆਉਂਦੇ ਹਨ | ਫ਼ੋਕਲ ਪੁਆਇੰਟ ਸਿੱਧਵਾਂ ਦੀ ਇਹ ਇਮਾਰਤ ਇਸ ਵੇਲੇ ਅਪਰਾਧੀ ਕਿਸਮ ਦੇ ਲੋਕਾਂ ਦੀ ਪਨਾਹਗਾਹ ਬਣੀ ਹੋਈ ਹੈ | ਇਲਾਕੇ ਦੇ ਲੋਕਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਮੰਗ ਕੀਤੀ ਕਿ ਲੱਖਾਂ ਰੁਪਏ ਦੀ ਸਰਕਾਰੀ ਪੈਸੇ ਨਾਲ ਬਣੀ ਇਸ ਇਮਾਰਤ ਦੀ ਮੁਰੰਮਤ ਕਰ ਕੇ ਇਸ ਇਮਾਰਤ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਤੌਰ 'ਤੇ ਵਰਤਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੋਲੀ ਚਾਇਲਡ ਸਕੂਲ ਛੋਹਣ ਦੇ ਬੱਚਿਆਂ ਆਈ.ਸੀ.ਐਸ.ਈ. ਬੋਰਡ ਦੀਆਂ ਜ਼ੋਨਲ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸ਼ਬਦ ਸਾਂਝ ਲਾਇਬ੍ਰੇਰੀ ਵਲੋਂ ਮਲਵਿੰਦਰ ਸਿੰਘ ਮਾਨ ਕੈਨੇਡਾ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ
Ad Position 24