ਕਲਾਨੌਰ, 27 ਅਪ੍ਰੈਲ (ਪੁਰੇਵਾਲ)-ਨੇੜਲੇ ਪਿੰਡ ਛੋਹਣ 'ਚ ਸਥਿਤ ਆਈ.ਸੀ.ਐੱਸ.ਈ. ਹੋਲੀ ਚਾਇਲਡ ਸਕੂਲ ਛੋਹਣ ਦੇ ਬੱਚਿਆਂ ਵਲੋਂ ਬੀਤੇ ਦਿਨ ਸੰਪੰਨ ਹੋਈਆਂ ਆਈ.ਸੀ.ਅੱੈਸ.ਈ. ਬੋਰਡ ਦੀਆਂ ਜ਼ੋਨਲ ਪੱਧਰੀ ਖੇਡਾਂ 'ਚ ਬੱਚਿਆਂ ਵਲੋਂ ਮੱਲ੍ਹਾਂ ਮਾਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਬੱਚਿਆਂ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਸਿਸਟਰ ਸ਼ੈਰੀਨ ਸਮੇਤ ਅਧਿਆਪਕਾਂ ਅਤੇ ਖੇਡ ਅਧਿਆਪਕਾਂ ਵਲੋਂ ਸਵਾਗਤ ਤੇ ਹੌਂਸਲਾ ਅਫ਼ਜਾਈ ਕੀਤੀ ਗਈ | ਸਿਸਟਰ ਸ਼ੈਰੀਨ ਨੇ ਦੱਸਿਆ ਕਿ ਐਥਲੈਟਿਕਸ 'ਚ ਮਨਰੀਤ ਕੌਰ, ਸੁਖਲੀਨ ਕੌਰ, ਸੁਖਮਨਪ੍ਰੀਤ ਕੌਰ, ਸੁਨੇਹਾ, ਜਸਕੀਰਤ ਕੌਰ, ਅੰਕਿਤਾ ਅਰਨਦੀਪ ਸਿੰਘ ਅਤੇ ਸਮਰਪ੍ਰੀਤ ਸਿੰਘ ਵਲੋਂ ਸੋਨੇ ਦੇ ਤਮਗੇ ਹਾਸਲ ਕੀਤੇ ਗਏ | ਇਸ ਤੋਂ ਇਲਾਵਾ ਰੇਚਲ, ਮਹਿਕਦੀਪ ਕੌਰ, ਮਨਿੰਦਰ ਸਿੰਘ, ਜਸ਼ਨਦੀਪ ਸਿੰਘ, ਸੁਪਨਦੀਪ ਵਲੋਂ ਚਾਂਦੀ ਦੇ ਤਮਗੇ ਅਤੇ ਉਸਮ ਮਸੀਹ, ਅੰਕਿਤ ਮਸੀਹ ਅਤੇ ਸ਼ਹਿਬਾਜ਼ ਸਿੰਘ ਵਲੋਂ ਕਾਂਸੇ ਦੇ ਤਮਗੇ ਹੋਲੀ ਚਾਇਲਡ ਸਕੂਲ ਦੀ ਝੋਲੀ ਪਾਏ ਗਏ | ਉਨ੍ਹਾਂ ਦੱਸਿਆ ਕਿ ਜ਼ੋਨਲ ਪੱਧਰ 'ਤੇ ਹੀ ਹੋਏ ਕਰਾਟੇ ਦੇ ਮੁਕਾਬਲਿਆਂ 'ਚ ਪਲਕਪ੍ਰੀਤ ਕੌਰ ਵਲੋਂ ਸੋਨੇ ਦਾ ਤਮਗਾ ਹਾਸਲ ਕੀਤਾ ਗਿਆ | ਟਾਈਟਸ ਮਸੀਹ, ਗੁਰਨਾਜ ਕੌਰ ਅਤੇ ਸੁਪਰੀਤ ਕੌਰ ਨੇ ਚਾਂਦੀ ਦੇ ਤਮਗੇ ਅਤੇ ਮਹਿਕ ਸਹੋਤਾ, ਮਾਨਵੀ ਸਹੋਤਾ, ਜਸਨੂਰ ਸਿੰਘ ਤੇ ਸਲਾਤੀਅਲ ਨੇ ਕਾਂਸੇ ਦੇ ਤਮਗੇ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਸਿਸਟਰ ਸ਼ੈਰੀਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦਾ ਮਾਣ ਵਧਾਉਣ 'ਤੇ ਖੁਸ਼ੀ ਪ੍ਰਗਟ ਕੀਤੀ | ਪਿ੍ੰਸੀਪਲ ਸਿਸਟਰ ਸ਼ੈਰੀਨ ਵਲੋਂ ਖੇਡ ਕੋਚ ਪਿ੍ੰਸ ਅਤੇ ਕੁਲਦੀਪ ਮੈਡਮ ਵਲੋਂ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ 'ਚ ਦੇ ਯੋਗ ਕਰਨ ਦੀ ਸ਼ਾਲਾਘਾ ਕੀਤੀ ਗਈ | ਸਿਸਟਰ ਸ਼ੈਰੀਨ ਨੇ ਦੱਸਿਆ ਕਿ ਪਹਿਲੀ ਅਤੇ ਦੂਜੀ ਪੁਜੀਸ਼ਨ 'ਤੇ ਆਉਣ ਵਾਲੇ ਸਾਰੇ ਬੱਚੇ ਹੁਣ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ 'ਚ ਆਪਣੀ ਕਲਾ ਦੇ ਜੌਹਰ ਵਿਖਾਉਣਗੇ | ਇਸ ਮੌਕੇ 'ਤੇ ਕੋਆਰਡੀਨੇਟਰ ਸੁਖਬੀਰ ਕੌਰ ਵੀ ਹਾਜ਼ਰ ਰਹੇ |