13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਸਰਕਾਰ ਸੂਬੇ 'ਚ ਗੋਲੀਬਾਰੀ ਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਬੁਰੀ ਤਰ੍ਹਾਂ ਫੇਲ੍ਹ-ਐੱਮ.ਪੀ. ਰੰਧਾਵਾ

Ad Position 21
No active advertisement
ਅਜੀਤ ਡੈਸਕ 03-05-2026
ਕਲਾਨੌਰ, 2 ਮਈ (ਪੁਰੇਵਾਲ)-ਸਥਾਨਕ ਕਸਬੇ ਦੇ ਸੁਭਾਸ਼ ਟਾਵਰ ਵਿਖੇ ਸਥਿਤ ਕ੍ਰਿਸ਼ਨਾ ਇਲੈਕਟ੍ਰੋਨਿਕਸ ਵਿਖੇ ਬੀਤੇ ਦਿਨ ਗੋਲੀਬਾਰੀ ਦੀ ਵਾਪਰੀ ਨਾਕਾਮ ਘਟਨਾ ਤੋਂ ਬਾਅਦ ਜਾਇਜ਼ਾ ਲੈਣ ਪਹੁੰਚੇ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਾਂਗਰਸੀ ਆਗੂ ਗੌਰਵ ਕੁਮਾਰ ਸਲਹੋਤਰਾ ਕੋਲੋਂ ਘਟਨਾਕ੍ਰਮ ਦੀ ਜਾਣਕਾਰੀ ਲਈ | ਉਪਰੰਤ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਐਮ.ਪੀ. ਰੰਧਾਵਾ ਨੇ ਕਿਹਾ ਕਿ ਸੂਬੇ 'ਚ ਦਿਨ-ਬ-ਦਿਨ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਵੇਖ ਕੇ ਇੰਜ. ਲਗਦਾ ਹੈ ਕਿ 'ਪੰਜਾਬ' ਪ੍ਰਮਾਤਮਾ ਭਰੋਸੇ ਹੀ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਘਟਨਾਵਾਂ 'ਤੇ ਨਕੇਲ ਪਾਉਣ 'ਚ ਬੁਰੀ ਤਰ੍ਹਾਂ ਫੇਲ੍ਹ ਸਿੱਧ ਹੋਈ ਹੈ | ਐਮ.ਪੀ. ਰੰਧਾਵਾ ਨੇ ਕਿਹਾ ਕਿ ਸੂਬੇ ਦੇ ਲੋਕ 'ਆਪ' ਸਰਕਾਰ ਦੇ ਕਾਰਜਕਾਲ ਤੋਂ ਦੁਖੀ ਹੋ ਕੇ ਕਾਂਗਰਸ ਦੇ ਰਾਜ ਨੂੰ ਯਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ: ਭਗਵੰਤ ਸਿੰਘ ਮਾਨ ਵਲੋਂ ਪਵਿੱਤਰ ਅਸਥਾਨ ਵਿਧਾਨ ਸਭਾ ਦੀ ਮਾਣ ਮਰਿਆਦਾ ਦਾ ਘਾਣ ਕੀਤਾ ਹੈ ਅਤੇ ਮਜ਼ਦੂਰਾਂ ਦੀ ਆੜ ਲੈ ਕੇ ਵੋਟ ਬਟੋਰਨ ਦੀ ਰਾਜਨੀਤੀ ਕਰ ਰਹੀ ਹੈ | ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸਮੇਤ ਬੀ.ਐੱਸ.ਐੱਫ. ਵੀ ਸਰਹੱਦੀ ਖੇਤਰਾਂ 'ਚ ਸੁਰੱਖਿਆ ਦੇ ਮਾਮਲੇ 'ਚ ਅਵੇਸਲਾਪਣ ਵਿਖਾ ਰਹੀ ਹੈ | ਇਸ ਮੌਕੇ 'ਤੇ ਕ੍ਰਿਸ਼ਨਾ ਗਊ ਸੇਵਾ ਸੰਮਤੀ ਦੇ ਪ੍ਰਧਾਨ ਤਰਸੇਮ ਮਹਾਜਨ, ਸੁਭਾਸ਼ ਚੰਦਰ, ਗੌਰਵ ਸਲਹੋਤਰਾ, ਸੌਰਵ ਕੁਮਾਰ, ਸਾ. ਸਾ. ਸੰਮਤੀ ਮੈਂਬਰ ਮਨਦੀਪ ਸਿੰਘ ਪੰਨੂੰ, ਹਰਵਿੰਦਰਪਾਲ ਸਿੰਘ ਬੰਟੀ ਦਲੇਲਪੁਰ, ਮੰਡਲ ਪ੍ਰਧਾਨ ਨਿੰਦਰ ਸਿੰਘ ਬਿਸ਼ਨਕੋਟ, ਸਾ. ਸਰਪੰਚ ਪ੍ਰਭਸ਼ਰਨ ਸਿੰਘ ਸਿੱਧੂ, ਰਵੇਲ ਸਿੰਘ ਪਿੰਡੀਆਂ ਸਰਪੰਚ, ਚੇਅਰਮੈਨ ਜਗਜੀਤ ਸਿੰਘ ਕਾਹਲੋਂ, ਕਾਂਗਰਸ ਦੇ ਯੂਥ ਹਲਕਾ ਪ੍ਰਧਾਨ ਮਨਿੰਦਰ ਸਿੰਘ ਮੰਨੂੰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਕੁਲਵਿੰਦਰ ਸਿੰਘ ਸਪਰਾਏ, ਪਵਿੱਤਰ ਸਿੰਘ ਡੇਅਰੀਵਾਲ ਕਿਰਨ, ਹਰਵੰਤ ਸਿੰਘ ਲੋਪਾ, ਗੁਰਨਾਮ ਸਿੰਘ ਬਰੀਲ੍ਹਾ, ਜਸਵੰਤ ਸਿੰਘ ਭੰਗੂ, ਮਨਦੀਪ ਸਿੰਘ ਮਸਤਕੋਟ, ਸੁਨੀਲ ਪੁੰਜ, ਸਤਨਾਮ ਸਿੰਘ ਮੀਆਂਕੋਟ, ਜਗਜੀਤ ਸਿੰਘ ਕਾਹਲੋਂ, ਸੁਨੀਲ ਸਰੀਨ, ਨੰਬਰਦਾਰ ਕਮਲ, ਕੁਲਵਿੰਦਰ ਸਿੰਘ ਸਪਰਾਏ, ਜੋਗਿੰਦਰ ਸਿੰਘ ਮੀਰਕਚਾਨਾਂ, ਸੁੱਖਾ ਮੱਲ੍ਹੀ, ਰਜਨੀਸ਼ ਸ਼ਰਮਾ, ਸਾਬਾ ਮੱਲ੍ਹੀ, ਰਾਜੇਸ਼ ਕੁਮਾਰ ਟੋਨੀ, ਬਿੱਟਾ ਠੀਕਰੀਵਾਲ, ਰਣਯੋਧ ਸਿੰਘ ਵਾਹਲਾ, ਅਸ਼ਵਨੀ ਕੁਮਾਰ, ਅਰੁਣ ਮਾਹਲਾ, ਰਣਜੀਤ ਸਿੰਘ ਖੁਸ਼ੀਪੁਰ, ਜਗਦੇਵ ਸਿੰਘ ਸਾਲ੍ਹੇਚੱਕ, ਕਾਲਾ ਸਿੰਘ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਵਾਰਡ ਨੰਬਰ 5 ਉੱਤਮ ਨਗਰ ਵਿਖੇ ਗਲੀਆਂ ਬਣਾਉਣ ਦਾ ਉਦਘਾਟਨ ਅਗਲੀ ਖ਼ਬਰ ਸ਼ਹਿਰ ਵਿਚ ਕੂੜਾ ਚੁੱਕਣ ਦੀ ਬਜਾਏ ਲਗਾਈ ਜਾ ਰਹੀ ਅੱਗ, ਲੋਕ ਪ੍ਰੇਸ਼ਾਨ <br/>
Ad Position 24