27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੀ.ਐੱਮ. ਸ੍ਰੀ ਸਮਾਰਟ ਸਕੂਲ ਸ਼ੇਖਪੁਰ ਦੀ ਰਾਸ਼ਟਰੀ ਪੱਧਰ ਲਈ ਚੋਣ

Ad Position 21
No active advertisement
ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੀ ਸੁੰਦਰ ਇਮਾਰਤ | ਅਜੀਤ ਤਸਵੀਰ <br/> 04-05-2026
ਬਟਾਲਾ, 3 ਮਈ (ਸਤਿੰਦਰ ਸਿੰਘ)-ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਕਰਵਾਏ ਸਵੱਛ ਏਵਮ ਹਰਿਤ ਵਿਦਿਆਲਾ ਰੇਟਿੰਗ 2025-26 ਤਹਿਤ ਦੇਸ਼ ਭਰ ਦੇ ਸਮੂਹ ਸਕੂਲਾਂ ਦਾ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰੀ ਟੀਮਾਂ ਬਣਾ ਕੇ ਸਰਵੇ ਕੀਤਾ ਗਿਆ, ਜਿਸ ਵਿਚ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਨੇ ਪਹਿਲਾਂ ਬਲਾਕ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਪਹਿਲੇ 8 ਸਕੂਲਾਂ 'ਚ ਆਪਣਾ ਨਾਂਅ ਦਰਜ ਕਰਵਾ ਕੇ ਜ਼ਿਲ੍ਹਾ ਪੱਧਰ 'ਤੇ ਸਥਾਨ ਪ੍ਰਾਪਤ ਕੀਤਾ | ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ਼ੈ.ਸਿ.) ਗੁਰਦਾਸਪੁਰ ਦੀ ਰਹਿਨੁਮਾਈ ਹੇਠ ਕੀਤੇ ਗਏ ਮੁੱਲਾਂਕਣ ਤਹਿਤ ਇਸ ਸਕੂਲ ਨੇ ਸੂਬਾ ਪੱਧਰ 'ਤੇ ਚੁਣੇ ਗਏ 20 ਵਧੀਆ ਸਕੂਲਾਂ 'ਚ ਆਪਣਾ ਨਾਂਅ ਦਰਜ ਕਰਵਾ ਕੇ ਰਾਸ਼ਟਰੀ ਪੱਧਰ ਲਈ ਹੋਈ ਚੋਣ ਵਿਚ ਸ਼ਾਮਿਲ ਹੋ ਕੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਪਿਛਲੇ ਦਿਨੀਂ ਰਾਸ਼ਟਰੀ ਪੱਧਰ 'ਤੇ ਚੁਣੇ 20 ਸਕੂਲਾਂ ਦਾ ਕੇਂਦਰੀ ਮੁੱਲਾਂਕਣ ਟੀਮਾਂ ਵਲੋਂ ਸਕੂਲਾਂ ਦਾ ਦੌਰਾ ਕਰਕੇ ਸਰਵੇ ਕੀਤਾ ਗਿਆ ਸੀ, ਜਿਸ 'ਚ ਇਕ ਵਾਰ ਫਿਰ ਇਸ ਸਕੂਲ ਨੂੰ ਅਗਲੇ ਪੜ੍ਹਾਅ ਲਈ ਚੁਣਿਆ ਗਿਆ ਹੈ | ਵਰਨਣਯੋਗ ਹੈ ਕਿ ਸਵੱਛ ਏਵਮ ਹਰਿਤ ਵਿਦਿਆਲਾ ਰੇਟਿੰਗ ਤਹਿਤ ਵੱਖ-ਵੱਖ ਸਕੂਲਾਂ ਦਾ ਪਾਣੀ, ਸਾਫ਼-ਸੁਥਰੇ ਟਾਇਲਟ, ਹੈਡ ਵਾਸ਼ਿੰਗ ਏਰੀਆ, ਮਿਸ਼ਨ ਲਾਈਫ਼ ਗਤੀਵਿਧੀਆਂ ਤਹਿਤ ਸੁਭਾਅ ਤਬਦੀਲੀ ਆਦਿ ਵੱਖ-ਵੱਖ ਥੀਮਾਂ ਅਧੀਨ ਮੱੁਲਾਂਕਣ ਕੀਤਾ ਜਾਂਦਾ ਹੈ | ਰਾਜ ਪੱਧਰ 'ਤੇ ਚੋਣ ਹੋਣ 'ਤੇ ਸਕੂਲ ਸਿੱਖਿਆ ਸਕੱਤਰ ਪੰਜਾਬ ਵਲੋਂ ਸਕੂਲ ਨੂੰ ਐਵਾਰਡ ਸਰਟੀਫਿਕੇਟ ਭੇਜਿਆ ਗਿਆ ਹੈ | ਰਾਜ ਪੱਧਰੀ ਮਾਣਮੱਤੀ ਪ੍ਰਾਪਤੀ ਤੇ ਨੈਸ਼ਨਲ ਪੱਧਰ ਲਈ ਹੋਈ ਚੋਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲ.ਸਿ.) ਗੁਰਦਾਸਪੁਰ ਸ੍ਰੀ ਅਨਿਲ ਸ਼ਰਮਾ ਤੇ ਸੁਪਰਡੈਂਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਸ੍ਰੀ ਪ੍ਰਬੋਧ ਕੁਮਾਰ, ਜ਼ਿਲ੍ਹਾ ਪੱਧਰੀ ਮੁੱਲਾਂਕਣ ਟੀਮ ਮੈਂਬਰ ਸ੍ਰੀਮਤੀ ਰਜਨੀ ਸੋਢੀ, ਸ੍ਰੀ ਸੰਦੀਪ ਸਿੰਘ, ਸ੍ਰੀ ਪਰਮਿੰਦਰ ਸਿੰਘ, ਸ੍ਰੀ ਸੁਲੱਖਣ ਸਿੰਘ ਵਲੋਂ ਸਕੂਲ ਪਿ੍ੰਸੀਪਲ, ਸਟਾਫ਼ ਅਤੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਭੇਜੀ ਤੇ ਰਾਸ਼ਟਰੀ ਪੱਧਰ 'ਤੇ ਮੁਕਾਮ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਮਨਜੀਤ ਸਿੰਘ ਸੰਧੂ ਵਲੋਂ ਸਕੂਲ ਦੀ ਸਮੁੱਚੀ ਸਵੱਛ ਏਵਮ ਹਰਿਤ ਵਿਦਿਆਲਾ ਰੇਟਿੰਗ ਟੀਮ ਦਾ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ 'ਤੇ ਟੀਮ ਇੰਚਾਰਜ ਸ੍ਰੀਮਤੀ ਰਿਪਨਦੀਪ ਕੌਰ, ਸਤਨਾਮ ਸਿੰਘ, ਸ੍ਰੀਮਤੀ ਅਮਨਪ੍ਰੀਤ ਕੌਰ, ਪਵਿੱਤਰਪ੍ਰੀਤ ਕੌਰ, ਕੋਮਲਪ੍ਰੀਤ ਸਿੰਘ, ਰਮਣੀਕ ਸਿੰਘ, ਰਮੇਸ਼ ਮਸੀਹ, ਅਨਮੋਲ ਸਿੰਘ, ਅਮਰਬੀਰ ਸਿੰਘ ਤੇ ਸਮੂਹ ਕਲਾਸ ਇੰਚਾਰਜਾਂ ਦਾ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨਵਾਂ ਨੌਸ਼ਹਿਰਾ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਹੋਈ ਮੀਟਿੰਗ
Ad Position 24