28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ 'ਇਕ ਚੰਗੀ ਆਦਤ-ਪਲਾਸਟਿਕ ਪ੍ਰਦੂਸ਼ਣ 'ਤੇ ਪ੍ਰਹਾਰ' ਮੁਹਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 04-05-2026
ਬਟਾਲਾ, 3 ਮਈ (ਸਤਿੰਦਰ ਸਿੰਘ)-ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦੇ ਵਾਤਾਵਰਣ ਸੁਰੱਖਿਆ ਪ੍ਰਾਜੈਕਟ ਵਲੋਂ ਵਿਸ਼ਵ ਵਾਤਾਵਰਣ ਦਿਵਸ 2026 ਤੋਂ ਪਹਿਲਾਂ ਆਪਣੇ ਮੁੱਖ ਅਭਿਆਨ 'ਇਕ ਚੰਗੀ ਆਦਤ-ਪਲਾਸਟਿਕ ਪ੍ਰਦੂਸ਼ਣ 'ਤੇ ਪ੍ਰਹਾਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਾ ਉਦੇਸ਼ ਭਾਰਤੀ ਜੀਵਨਸ਼ੈਲੀ ਵਿਚ ਮੌਜੂਦ ਪਰਿਆਵਰਨ-ਮਿਤਰ ਆਦਤਾਂ ਨੂੰ ਦੁਬਾਰਾ ਜੀਵੰਤ ਕਰਕੇ ਸਮਾਜ ਨੂੰ ਪਲਾਸਟਿਕ ਮੁਕਤ ਭਵਿੱਖ ਵੱਲ ਲੈ ਜਾਣਾ ਹੈ | ਇਸ ਮੁਹਿੰਮ ਤਹਿਤ ਸੰਸਥਾਨ ਦੇ ਪ੍ਰਕਿ੍ਤੀ ਸੰਰੱਖਕ-ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਨਿਸ਼ਕਾਮ ਸ਼ਿਸ਼ਯ ਬਟਾਲਾ ਦੇ ਵੱਖ-ਵੱਖ ਖੇਤਰਾਂ ਵਿਚ ਵਿਸਥਾਰਤ ਜਾਗਰੂਕਤਾ ਤੇ ਸਫ਼ਾਈ ਮੁਹਿੰਮ ਚਲਾ ਰਹੇ ਹਨ | ਇਸ ਵਿਚ ਸਫਾਈ ਅਭਿਆਨ, ਕਚਰੇ ਦੀ ਛਾਂਟ ਨੂੰ ਉਤਸ਼ਾਹਿਤ ਕਰਨਾ ਤੇ ਪਲਾਸਟਿਕ ਮੁਕਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸ਼ਾਮਲ ਹੈ | ਇਸ ਅਭਿਆਨ ਤਹਿਤ ਅੱਜ ਅੰਬੇਦਕਰ ਨਗਰ ਗੁਰਦਾਸਪੁਰ ਰੋਡ ਬਟਾਲਾ ਵਿਚ ਪ੍ਰਭਾਵਸ਼ਾਲੀ ਜਨ-ਜਾਗਰੂਕਤਾ ਸਮਾਗਮ ਕਰਵਾਏ ਗਏ | ਇਨ੍ਹਾਂ ਵਿਚ ਨੁੱਕੜ ਨਾਟਕ, ਨਿ੍ਤਯ ਪੇਸਕਾਰੀਆਂ ਤੇ ਜਾਗਰੂਕਤਾ ਰੈਲੀ ਰਾਹੀਂ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ | ਸੰਸਥਾਨ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਇਹ ਮੁਹਿੰਮ ਕੇਵਲ ਇਕ ਸਮਾਗਮ ਨਹੀਂ, ਸਗੋਂ ਇਕ ਲਗਾਤਾਰ ਜਨ-ਅੰਦੋਲਨ ਹੈ, ਜਿਸ ਦਾ ਮਕਸਦ ਲੋਕਾਂ ਦੇ ਰੋਜ਼ਾਨਾ ਜੀਵਨ 'ਚ ਛੋਟੀਆਂ, ਪਰ ਪ੍ਰਭਾਵਸ਼ਾਲੀ ਆਦਤਾਂ ਅਪਨਾ ਕੇ ਵੱਡੇ ਬਦਲਾਅ ਲਿਆਉਣਾ ਹੈ |
Ad Position 22
No active advertisement
ਪਿਛਲੀ ਖ਼ਬਰ ਬੱਚੇ ਦੀ ਕੁੱਟਮਾਰ ਦੇ ਲੱਗੇ ਦੋਸ਼ਾਂ ਦੇ ਸ਼ਿਕਾਰ ਹੋਏ ਅਧਿਆਪਕ ਦੇ ਹੱਕ 'ਚ ਆਈਆਂ ਅਧਿਆਪਕ ਜਥੇਬੰਦੀਆਂ ਅਗਲੀ ਖ਼ਬਰ ਪਿੰਡਾਂ ਤੇ ਸ਼ਹਿਰਾਂ 'ਚ ਛੋਟੇ ਪਿਕਅਪ ਵਾਹਨਾਂ ਵਲੋਂ ਟਰੈਫ਼ਿਕ ਨਿਯਮਾਂ ਦੀ ਕੀਤੀ ਜਾ ਰਹੀ ਸ਼ਰੇਆਮ ਉਲੰਘਣਾ
Ad Position 24