28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੱਚੇ ਦੀ ਕੁੱਟਮਾਰ ਦੇ ਲੱਗੇ ਦੋਸ਼ਾਂ ਦੇ ਸ਼ਿਕਾਰ ਹੋਏ ਅਧਿਆਪਕ ਦੇ ਹੱਕ 'ਚ ਆਈਆਂ ਅਧਿਆਪਕ ਜਥੇਬੰਦੀਆਂ

Ad Position 21
No active advertisement
ਅਜੀਤ ਡੈਸਕ 04-05-2026
ਗੁਰਦਾਸਪੁਰ, 3 ਮਈ (ਚੱਕਰਾਜਾ)-ਬਲਾਕ ਦੋਰਾਂਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਵਿਖੇ ਤਾਇਨਾਤ ਅਧਿਆਪਕ ਵਿਰੁੱਧ ਸਕੂਲੀ ਬੱਚੇ ਦੀ ਕੁੱਟਮਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਅਧਿਆਪਕ ਦੀ ਪਿੱਠ 'ਤੇ ਅਧਿਆਪਕ ਜਥੇਬੰਦੀਆਂ ਆਈਆਂ ਹਨ | ਇਸ ਸਬੰਧੀ ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਤੇ ਪੁਲਿਸ ਅਫ਼ਸਰਾਂ ਨੂੰ ਮੰਗ ਪੱਤਰ ਦੇ ਕੇ ਝੂਠਾ ਪਰਚਾ ਰੱਦ ਕਰਨ ਤੇ ਮਾਮਲੇ ਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ | ਬੀ.ਪੀ.ਈ.ਓ ਨਰੇਸ਼ ਕੁਮਾਰ ਦੋਰਾਂਗਲਾ ਰਾਹੀਂ ਮੰਗ ਪੱਤਰ ਦਿੰਦਿਆਂ ਅਧਿਆਪਕ ਆਗੂਆਂ ਬਲਵਿੰਦਰ ਕੌਰ ਰਾਵਲਪਿੰਡੀ, ਜੋਤ ਪ੍ਰਕਾਸ਼ ਸਿੰਘ, ਸਰਵਣ ਸਿੰਘ ਨੇ ਦੱਸਿਆ ਕਿ ਸਬੰਧਿਤ ਅਧਿਆਪਕ ਸੰਦੀਪ ਸ਼ਰਮਾ ਪਿਛਲੇ 18 ਸਾਲ ਤੋਂ ਇਸ ਬਲਾਕ ਵਿਚ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦੀ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਹੈ | ਬੱਚੇ ਦੇ ਮਾਪਿਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਉਕਸਾਇਆ ਗਿਆ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਨ੍ਹਾਂ ਕਿਸੇ ਜਾਂਚ ਪੜਤਾਲ ਤੋਂ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਤਾਂ ਸਮੁੱਚੇ ਜ਼ਿਲ੍ਹੇ ਦੇ ਅਧਿਆਪਕਾਂ ਵਲੋਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ, ਸਤਿੰਦਰ ਕੁਮਾਰ, ਦਵਿੰਦਰਜੀਤ ਸਿੰਘ, ਬਲਜੀਤ ਸਿੰਘ, ਗਗਨ ਹਾਂਡਾ, ਦਲਜੀਤ ਸਿੰਘ, ਸੰਦੀਪ ਕੁਮਾਰ, ਅਜੀਬ ਸਿੰਘ, ਹਰਪ੍ਰੀਤ ਸਿੰਘ, ਜਗਮੋਹਨ, ਅਮਨਦੀਪ ਕੌਰ, ਸਰਬਜੀਤ ਕੌਰ, ਪੂਨਮ ਕਲਸੀ, ਰਮਨਦੀਪ ਕੌਰ, ਨਿਰਮਲ ਕੌਰ, ਕਿਰਨ ਠਾਕੁਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਖੇਤਰ ਦੀਆਂ ਸੜਕਾਂ ਦੀ ਚੌੜਾਈ ਤਾਂ ਵਧਾ ਦਿੱਤੀ ਪਰ ਸੜਕ ਕੰਢੇ ਬਣੇ ਬਰਮਾ ਖਤਮ ਹੋਣ ਨਾਲ ਹਾਦਸਿਆਂ 'ਚ ਵਾਧਾ ਅਗਲੀ ਖ਼ਬਰ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ 'ਇਕ ਚੰਗੀ ਆਦਤ-ਪਲਾਸਟਿਕ ਪ੍ਰਦੂਸ਼ਣ 'ਤੇ ਪ੍ਰਹਾਰ' ਮੁਹਿੰਮ ਦੀ ਸ਼ੁਰੂਆਤ
Ad Position 24