17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਚਿੱਟੇ ਦਿਨ ਐਨ.ਆਰ.ਆਈ. ਘਰੋਂ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 07-05-2026
ਕਾਹਨੂੰਵਾਨ/ਭੈਣੀ ਮੀਆਂ ਖਾਂ, 6 ਮਈ (ਨਿਸ਼ਾਨ ਸਿੰਘ ਚਾਹਲ, ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਚੱਕ ਸ਼ਰੀਫ ਵਿਖੇ ਚਿੱਟੇ ਦਿਨ ਇਕ ਐਨ.ਆਰ.ਆਈ. ਦੇ ਘਰ ਚੋਰਾਂ ਵਲੋਂ ਧਾਵਾ ਬੋਲਦਿਆਂ ਘਰ ਦੀ ਉਪਰਲੀ ਮੰਜ਼ਿਲ ਵਿਚਲੀ ਗੋਦਰੇਜ਼ ਦੀ ਅਲਮਾਰੀ ਦਾ ਤਾਲਾ ਤੋੜ ਕੇ ਘਰ 'ਚੋਂ 9 ਤੋਲੇ ਸੋਨੇ ਦੇ ਗਹਿਣੇ, 4 ਹਜ਼ਾਰ ਨਿਊਜ਼ੀਲੈਂਡ ਡਾਲਰ ਤੇ ਕਰੀਬ 50 ਹਜ਼ਾਰ ਰੁਪਏ ਚੋਰੀ ਕਰ ਲਏ | ਐਨ.ਆਰ.ਆਈ. ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਉਪਰਲੀ ਮੰਜ਼ਿਲ 'ਤੇ ਰਹਿੰਦੀ ਹੈ, ਜਦਕਿ ਉਸ ਦਾ ਸਹੁਰਾ ਸਾਬਕਾ ਸਰਪੰਚ ਰੂਪ ਸਿੰਘ ਘਰ ਦੀ ਹੇਠਲੀ ਮੰਜ਼ਿਲ ਵਿਚ ਰਹਿੰਦਾ ਹੈ | ਅੱਜ ਦੁਪਹਿਰ ਵੇਲੇ ਮੈਂ ਅਤੇ ਮੇਰਾ ਸਹੁਰਾ ਰੂਪ ਸਿੰਘ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ, ਜਦੋਂ ਉਹ ਆਪਣੇ ਘਰ ਪਰਤੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦੀ ਦੂਸਰੀ ਮੰਜ਼ਿਲ ਉੱਪਰ ਸਥਿਤ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ, ਜਦੋਂ ਉਹ ਕਮਰੇ ਦੇ ਅੰਦਰ ਦਾਖਲ ਹੋਈ ਤਾਂ ਉਸ ਦੇ ਕਮਰੇ ਵਿਚਲੀ ਗੋਦਰੇਜ ਦੀ ਅਲਮਾਰੀ ਦਾ ਲਾਕਰ ਵੀ ਟੁੱਟਾ ਹੋਇਆ ਸੀ, ਜਦੋਂ ਉਸ ਨੇ ਗੋਦਰੇਜ ਵੀ ਅਲਮਾਰੀ ਦਾ ਸਾਮਾਨ ਚੈੱਕ ਕੀਤਾ ਤਾਂ ਅਲਮਾਰੀ 'ਚੋਂ 9 ਤੋਲੇ ਦੇ ਸੋਨੇ ਦੇ ਗਹਿਣੇ, 4 ਹਜ਼ਾਰ ਨਿਊਜ਼ੀਲੈਂਡ ਡਾਲਰ ਅਤੇ ਪੰਜਾਬ ਦੇ ਕਰੀਬ ਨਗਦੀ ਗਾਇਬ ਸੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਭੈਣੀ ਮੀਆਂ ਖਾਂ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਪੁਲਿਸ ਵਲੋਂ ਚੋਰੀ ਦੀ ਇਸ ਵਾਰਦਾਤ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਐੱਸ.ਟੀ.ਈ.ਟੀ. 'ਚੋਂ ਗੁਰਲੀਨ ਕੌਰ ਨੇ ਪੰਜਾਬ 'ਚ 54ਵਾਂ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਰੁਜ਼ਗਾਰ ਕੈਂਪ ਕੱਲ੍ਹ
Ad Position 24