ਗੁਰਦਾਸਪੁਰ, 6 ਮਈ (ਚੱਕਰਾਜਾ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 8 ਮਈ ਦਿਨ ਸ਼ੁੱਕਰਵਾਰ ਨੂੰ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ ਜੋ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਡੀ.ਸੀ ਦਫ਼ਤਰ ਕੰਪਲੈਕਸ ਕਮਰਾ ਨੰ: 217 ਬਲਾਕ-ਬੀ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗੇਗਾ | ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਮੇਲੇ 'ਚ ਆਈ.ਟੀ.ਸੀ ਲਿਮਟਿਡ, ਡਿਜੀਟੈਕ ਮੋਹਾਲੀ, ਐਚ.ਡੀ.ਐਫ.ਸੀ ਲਾਈਫ ਗੁਰਦਾਸਪੁਰ, ਵੀ-ਮਾਰਟ ਗੁਰਦਾਸਪੁਰ, ਲੋਕਲ ਟੂਰ ਐਂਡ ਟਰੈਵਲ ਕੰਪਨੀ ਤੇ ਮਦਾਨ ਮੋਟਰਜ਼ ਕੰਪਨੀ ਵਲੋਂ ਹਿੱਸਾ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਆਈ.ਟੀ.ਸੀ ਲਿਮਟਿਡ ਵਲੋਂ ਆਈ.ਟੀ.ਆਈ ਨਾਲ ਸਬੰਧਿਤ ਇਲੈਕਟ੍ਰੀਸ਼ਨ, ਫਿਟਰ, ਵਾਇਰਮੈਨ, ਮੋਟਰ ਮਕੈਨਿਕ ਅਤੇ ਡੀਜ਼ਲ ਮਕੈਨਿਕ ਦੀ ਇੰਟਰਵਿਊ ਕਰਵਾਈ ਜਾਵੇਗੀ, ਡਿਜੀਟੈਕ ਕੰਪਨੀ ਮੋਹਾਲੀ ਵਲੋਂ ਮੁਹੱਲਾ ਕਲੀਨਿਕ ਲਈ ਟੈਲੀਕਾਲਰਜ ਰੱਖੇ ਜਾਣਗੇ, ਜਿਸ ਲਈ ਪ੍ਰਾਰਥੀ 12ਵੀਂ ਪਾਸ ਤੇ ਉਸ ਨੂੰ ਪੰਜਾਬੀ ਤੇ ਹਿੰਦੀ ਬੋਲਣੀ ਚੰਗੀ ਤਰ੍ਹਾਂ ਆਉਂਦੀ ਹੋਵੇ, ਐਚ.ਡੀ.ਐਫ.ਸੀ ਲਾਈਫ ਗੁਰਦਾਸਪੁਰ ਲਈ ਡਾਟਾ ਐਂਟਰੀ ਆਪ੍ਰੇਟਰ, ਟੈਲੀਕਾਲਜ, ਸੇਲਜ ਮੈਨੇਜਰ ਤੇ ਵੱਖ-ਵੱਖ ਅਹੁਦਿਆਂ ਲਈ ਇੰਟਰਵਿਊ ਲਈ ਜਾਵੇਗੀ, ਜਿਸ ਲਈ ਘੱਟੋ-ਘੱਟ ਯੋਗਤਾ ਗਰੈਜੂਏਸ਼ਨ ਹੋਵੇਗੀ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਅਸਲ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ |