ਗੁਰਦਾਸਪੁਰ, 6 ਮਈ (ਚੱਕਰਾਜਾ)-ਵਿਨਫੋਰਡ ਸਕੂਲ ਬਟਾਲਾ ਵਿਖੇ ਹੋਏ ਜ਼ੋਨਲ ਪੱਧਰੀ ਕਰਾਟੇ ਟੂਰਨਾਮੈਂਟ 'ਚ ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਵਿਦਿਆਰਥੀਆਂ 'ਚ ਦਸਵੀਂ ਕਲਾਸ ਦੇ ਦਮਨ, ਅਭੀਜੋਤ ਸਿੰਘ, ਨੌਵੀਂ ਕਲਾਸ ਦੇ ਤੇਜਬੀਰ ਸਿੰਘ ਤੇ ਰਿਵੰਸ਼, ਗਿਆਰ੍ਹਵੀਂ ਕਲਾਸ ਦੇ ਨਿਤਿਨ, ਭਵਨਜੋਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ 'ਤੇ ਰਹਿ ਕੇ ਸੋਨ ਤਗਮੇ ਜਿੱਤੇ ਹਨ | ਇਸ ਤੋਂ ਇਲਾਵਾ ਅੱਠਵੀਂ ਕਲਾਸ ਦੇ ਜਪਨੂਰ, ਦਸਵੀਂ ਕਲਾਸ ਦੇ ਯੁਵਰਾਜ ਤੇ ਵੰਸ਼ ਨੇ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦੇ ਮੈਡਲ ਹਾਸਲ ਕੀਤੇ | ਛੇਵੀਂ ਕਲਾਸ ਦੇ ਸਨਮ, ਸੱਤਵੀਂ ਕਲਾਸ ਦੇ ਅਦਰਸ਼ਮਨ, ਅੱਠਵੀਂ ਕਲਾਸ ਦੇ ਸਮਰਦੀਪ ਤੇ ਨੌਵੀਂ ਕਲਾਸ ਦੇ ਕੁੰਵਰਜੀਤ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ, ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਪਿ੍ੰਸੀਪਲ ਸਤੀਸ਼ ਕੁਮਾਰ ਤੇ ਮੈਡਮ ਨਵਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਰਮਨ ਨੂੰ ਵਧਾਈ ਦਿੱਤੀ | ਸਕੂਲ ਦੀ ਮੈਨੇਜਮੈਂਟ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਕੋਚ ਰਮਨ ਸਰ ਦੇ ਸਿਰ ਬੱਝਦਾ ਹੈ | ਸਕੂਲ ਦੇ ਸੋਨ ਤਗਮੇ ਜੇਤੂ 6 ਵਿਦਿਆਰਥੀਆਂ ਦੀ ਰਿਜਨਲ ਪੱਧਰੀ ਖੇਡਣ ਲਈ ਚੋਣ ਵੀ ਹੋਈ ਹੈ |