21ਵੀਂ ਸਦੀ ਵਿਚ ਲੋਕ ਕਾਫ਼ੀ ਜਾਗਰੂਕ ਹੋ ਚੁੱਕੇ ਹਨ ਤੇ ਮਾਵਾਂ ਆਪਣੇ ਬੱਚਿਆਂ ਦੀ ਉਚੇਰੀ ਸਿਖਿਆ ਤੇ ਭਵਿੱਖ ਨੰੂ ਲੈ ਕੇ ਕਾਫ਼ੀ ਸੁਹਿਰਦ ਹਨ ਜਿਨ੍ਹਾਂ ਮਾਵਾਂ ਦੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ, ਉਨ੍ਹਾਂ ਮਾਵਾਂ ਦਾ ਸਿਰ ਵਰਗ ਨਾਲ ਹੋਰ ਉੱਚਾ ਹੋ ਜਾਂਦਾ ਹੈ | ਮਾਂ ਦਿਵਸ 'ਤੇ ਅਨੂਪਮ ਸ਼ਰਮਾ ਦੀ ਇਕ ਬੇਟੀ ਆਸਥਾ ਸ਼ਰਮਾ ਜੋ ਕੈਨੇਡਾ ਦੀ ਚੰਗੀ ਕੰਪਨੀ 'ਚ ਤਾਇਨਾਤ ਹੈ ਅਤੇ ਦੂਜੀ ਬੇਟੀ ਪ੍ਰਗਤੀ ਸ਼ਰਮਾ ਅਕਾਊਾਟ 'ਚ ਪੀ.ਐਚ.ਡੀ ਕਰ ਰਹੀ ਹੈ, ਨੇ ਕਿਹਾ ਕਿ ਉਹ ਅੱਜ ਜਿਸ ਵੀ ਮੁਕਾਮ 'ਤੇ ਪਹੁੰਚੀਆਂ ਹਨ ਆਪਣੀ ਮਾਤਾ ਦੀਆਂ ਦੁਆਵਾਂ ਦੀ ਬਦੌਲਤ ਹੀ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਪਿੱਛੇ ਇਕ ਮਾਂ ਦੀਆਂ ਦੁਆਵਾਂ ਹੀ ਹਨ ਜੋ ਉਸ ਨੰੂ ਉਚਾਈਆਂ 'ਤੇ ਲੈ ਜਾਂਦੀਆਂ ਹਨ |