26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ਼ਿਵਾਲਿਕ ਡਿਗਰੀ ਕਾਲਜ ਦਾ ਬੀ.ਏ. ਅਤੇ ਬੀ..ਸੀ..ਏ. ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 10-05-2026
ਗੁਰਦਾਸਪੁਰ, 9 ਮਈ (ਚੱਕਰਾਜਾ)-ਜੀ.ਐਨ.ਡੀ.ਯੂ ਵਲੋਂ ਐਲਾਨੇ ਨਤੀਜੇ ਵਿਚੋਂ ਸ਼ਿਵਾਲਿਕ ਡਿਗਰੀ ਕਾਲਜ ਤਿ੍ਮੋ ਰੋਡ ਗੁਰਦਾਸਪੁਰ ਦਾ ਬੀ.ਏ ਅਤੇ ਬੀ.ਸੀ.ਏ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਨਤੀਜੇ ਵਿਚੋਂ ਬੀ.ਏ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ 7.13 ਸੀ.ਜੀ.ਪੀ.ਏ ਨਾਲ ਪਹਿਲਾ, ਦਲਜੀਤ ਸਿੰਘ, ਕੁਲਵਿੰਦਰ ਸਿੰਘ ਤੇ ਵਿਕਰਮ ਸਿੰਘ ਨੇ 6.73 ਸੀ.ਜੀ.ਪੀ.ਏ ਨਾਲ ਦੂਜਾ ਅਤੇ ਭਾਵਨਾ ਨੇ 6.61 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਕੀਤਾ | ਇਸੇ ਤਰ੍ਹਾਂ ਬੀ.ਸੀ.ਏ ਪਹਿਲੇ ਦੇ ਨਤੀਜੇ ਵਿਚੋਂ ਰਾਧਿਕਾ ਨੇ 6.96 ਸੀ.ਜੀ.ਪੀ.ਏ ਨਾਲ ਪਹਿਲਾ, ਸੁਹਾਨਾ ਨੇ 6.83 ਸੀ.ਜੀ.ਪੀ.ਏ ਨਾਲ ਦੂਜਾ ਅਤੇ ਦਿਲਪ੍ਰੀਤ ਬੇਦੀ ਨੇ 6.57 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ | ਸੰਸਥਾ ਦੇ ਐਮ.ਡੀ ਰਿਸ਼ਬਦੀਪ ਸਿੰਘ ਸੰਧੂ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਟਾਲਾ 'ਚ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਪਿਸਤੌਲ ਤੇ ਤਿੰਨ ਜ਼ਿੰਦਾ ਰੌਂਦਾਂ ਸਮੇਤ ਨੌਜਵਾਨ ਕਾਬੂ
Ad Position 24