26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਟਾਲਾ 'ਚ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 10-05-2026
ਬਟਾਲਾ, 9 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਡੇਰਾ ਰੋਡ ਮਾਨ ਨਗਰ ਦੇ ਨਜ਼ਦੀਕ ਇਕ ਦੁਕਾਨਦਾਰ ਉੱਪਰ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ ਗਈ | ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੇਰਾ ਰੋਡ 'ਤੇ ਸੁੰਦਰ ਨਗਰ ਦੇ ਸਾਹਮਣੇ ਇਕ ਕਰਿਆਨੇ ਦੀ ਦੁਕਾਨ 'ਤੇ ਮੋਟਰਸਾਈਕਲ ਉਪਰ 2 ਵਿਅਕਤੀ ਆਏ, ਜਿਨ੍ਹਾਂ ਵਿਚੋਂ ਇਕ ਦੁਕਾਨ ਅੰਦਰ ਚਲਾ ਗਿਆ ਤੇ ਦੂਸਰਾ ਮੋਟਰਸਾਈਕਲ 'ਤੇ ਖੜ੍ਹਾ ਰਿਹਾ | ਦੁਕਾਨ ਅੰਦਰ ਗਏ ਵਿਅਕਤੀ ਨੇ ਦੁਕਾਨ ਮਾਲਕ ਉੱਪਰ ਕਥਿਤ ਤੌਰ 'ਤੇ ਪਿਸਤੌਲ ਨਾਲ ਗੋਲੀ ਚਲਾਉਣੀ ਚਾਹੀ, ਪਰ ਗੋਲੀ ਨਾ ਚੱਲ ਸਕੀ, ਜਿਸ 'ਤੇ ਦੁਕਾਨਦਾਰ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ ਕੀਤੀ, ਪਰ ਉਕਤ ਵਿਅਕਤੀ ਪਿਸਤੌਲ ਤਾਣਦਾ ਹੋਇਆ ਬਾਹਰ ਆ ਗਿਆ ਤੇ ਮੋਟਰਸਾੲਪਕਲ 'ਤੇ ਦੋਵੇ ਜਣੇ ਫਰਾਰ ਹੋ ਗਏ, ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸੰਬੰਧਤ ਥਾਣੇ ਦੀ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਹਾਸਲ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ | ਦੁਕਾਨਦਾਰ ਨੇ ਦੱਸਿਆ ਕਿ ਕੱਲ ਸਾਨੂੰ ਫੋਨ 'ਤੇ ਫਿਰੋਤੀ ਦਾ ਸੰਦੇਸ਼ ਆਇਆ ਸੀ |
Ad Position 22
No active advertisement
ਪਿਛਲੀ ਖ਼ਬਰ ਪੀ. ਪੀ. ਐਮ. ਈ. ਟੀ. ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਮਿਤੀ 'ਚ 20 ਮਈ ਤੱਕ ਵਾਧਾ-ਇੰਜੀ: ਕੁਲਵਿੰਦਰ ਸਿੰਘ <br/> ਅਗਲੀ ਖ਼ਬਰ ਸ਼ਿਵਾਲਿਕ ਡਿਗਰੀ ਕਾਲਜ ਦਾ ਬੀ.ਏ. ਅਤੇ ਬੀ..ਸੀ..ਏ. ਦਾ ਨਤੀਜਾ ਸ਼ਾਨਦਾਰ ਰਿਹਾ
Ad Position 24