29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ ਦਰਖੱਤ, ਬਿਜਲੀ ਦੇ ਖੰਭੇ ਤੇ ਗੁਜਰਾਂ ਦੇ ਕੁੱਲ ਨੁਕਸਾਨੇ

Ad Position 21
No active advertisement
ਅਜੀਤ ਡੈਸਕ 12-05-2026
ਨਿੱਕੇ ਘੁੰਮਣ, 11 ਮਈ (ਸਤਬੀਰ ਸਿੰਘ ਘੁੰਮਣ)-ਬੀਤੀ ਰਾਤ ਚੱਲੇ ਤੇਜ਼ ਤੂਫਾਨ ਕਾਰਨ ਸਥਾਨਕ ਕਸਬਾ ਨਿੱਕੇ ਘੁੰਮਣ ਸਮੇਤ ਨੇੜਲੇ ਇਲਾਕੇ ਅੰਦਰ ਦਰਖੱਤ, ਬਿਜਲੀ ਦੇ ਖੰਭੇ ਤੇ ਗੁੱਜਰਾਂ ਦੇ ਰੈਣ ਬਸੇਰੇ, ਘਰਨੁੁਮਾ ਕੱੁਲ ਨੁਕਸਾਨੇ ਗਏ | ਬੀਤੀ ਦੇਰ ਰਾਤ ਅਚਨਚੇਤ ਚੱਲੀਆਂ ਤੇਜ ਹਵਾਵਾਂ ਤੇ ਮੀਂਹ ਕਾਰਨ ਘੁੰਮਣ, ਕੁੰਜਰ ਸੜਕ ਸਮੇਤ ਵੱਖ-ਵੱਖ ਥਾਵਾਂ 'ਤੇ ਦਰੱਖਤ ਟੁੱਟ ਗਏ ਤੇ ਮੁੱਢ ਤੋਂ ਹੀ ਪੁੱਟੇ ਗਏ | ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ, ਜਿਸ ਕਾਰਨ ਸਥਾਨਕ ਕਸਬੇ ਦੀ ਬਿਜਲੀ ਲੰਮੇ ਸਮੇਂ ਤੱਕ ਠੱਪ ਰਹੀ | ਇਸੇ ਤਰ੍ਹਾਂ ਕਸਬਾ ਨਿੱਕੇ ਘੁੰਮਣ ਵਿਖੇ ਇਕ ਗੁੱਜਰ ਪਰਿਵਾਰ ਵਲੋਂ ਬੜੀ ਸ਼ਿਰਕਤ ਨਾਲ ਤਿਆਰ ਕੀਤਾ ਰੈਣ ਬਸੇਰਾ ਕੱੁਲ ਤੇਜ ਤੂਫਾਨ ਦੀ ਲਪੇਟ ਵਿਚ ਆ ਕੇ ਤੀਲਾ-ਤੀਲਾ ਹੋ ਕੇ ਜ਼ਮੀਨ ਤੋਂ ਹੀ ਅਲੋਪ ਹੋ ਗਿਆ | ਇਸ ਭਿਆਨਕ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ, ਜਦਕਿ ਇਲਾਕੇ ਅੰਦਰ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐਨ. ਹਾਈ ਸਕੂਲ ਦੀ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਚੋਣਾਂ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਮੀਟਿੰਗ
Ad Position 24