29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਿਜਲੀ ਬੋਰਡ ਵਲੋਂ 5 ਹਜ਼ਾਰ ਰੁਪਏ ਤੋਂ ਵੱਧ ਬਿੱਲ ਦੂਜੇ ਦਿਨ ਜਮ੍ਹਾਂ ਕਰਨ 'ਤੇ ਖਪਤਕਾਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 12-05-2026
ਗੁਰਦਾਸਪੁਰ, 11 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਦੇ ਬਿਜਲੀ ਬੋਰਡ ਵਿਭਾਗ ਵਲੋਂ ਘਰੇਲੂ ਖਪਤਕਾਰਾਂ ਦੇ 5 ਹਜ਼ਾਰ ਰੁਪਏ ਤੋਂ ਵੱਧ ਬਿੱਲ ਜਮਾਂ ਨਾ ਕਰਨ ਕਾਰਨ ਖਪਤਕਾਰਾਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ | ਜਿਸ ਕਰਕੇ ਖਪਤਕਾਰਾਂ ਅੰਦਰ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਖਪਤਕਾਰ ਊਸ਼ਾ ਕੁਮਾਰੀ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਆਪਣਾ 5510 ਰੁਪਏ ਦਾ ਘਰੇਲੂ ਬਿਜਲੀ ਬਿੱਲ ਜਮਾਂ ਕਰਵਾਉਣ ਲਈ ਜਦੋਂ ਸ਼ਹਿਰੀ ਉਪ ਮੰਡਲ ਦਫ਼ਤਰ ਗਈ ਤਾਂ ਕਾਉਂਟਰ 'ਤੇ ਬੈਠੇ ਮੁਲਾਜ਼ਮ ਨੇ 5 ਹਜ਼ਾਰ ਰੁਪਏ ਤੋਂ ਵੱਧ ਬਿੱਲ ਹੋਣ ਕਰਕੇ ਬਿੱਲ ਜਮਾਂ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਦਫ਼ਤਰ ਵਿਚ ਸਿਰਫ਼ 5 ਹਜ਼ਾਰ ਰੁਪਏ ਤੱਕ ਹੀ ਬਿੱਲ ਜਮਾ ਹੋ ਸਕਦਾ ਹੈ | ਬਾਕੀ ਰਕਮ 510 ਰੁਪਏ ਦੂਜੇ ਦਿਨ ਜਮਾਂ ਹੋਵੇਗੀ | ਊਸ਼ਾ ਕੁਮਾਰੀ ਨੇ ਦੱਸਿਆ ਕਿ ਜੇਕਰ ਮਹਿਕਮੇ ਨੇ ਇਕ ਦਿਨ 5 ਹਜ਼ਾਰ ਦਾ ਬਿੱਲ ਜਮਾ ਕਰਕੇ ਅਗਲੀ ਰਕਮ ਅਗਲੇ ਦਿਨ ਜਮਾਂ ਕਰਵਾਈ ਹੈ ਤਾਂ ਇਸ ਜਿਥੇ ਲੋਕਾਂ ਦੀ ਸਮੇਂ ਦੀ ਬਰਬਾਦੀ ਹੋਵੇਗੀ, ਉਥੇ ਦੁਗਣੀ ਪ੍ਰੇਸ਼ਾਨੀ ਵਿਚੋਂ ਲੰਘਣਾ ਪਵੇਗਾ | ਇਸ ਸਬੰਧੀ ਜਦੋਂ ਉਪ ਮੰਡਲ ਅਫ਼ਸਰ ਭੁਪਿੰਦਰ ਸਿੰਘ ਦਲੇਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਖਪਤਕਾਰਾਂ ਨੇ ਪਾਵਰਕਾਮ ਦੇ ਐਸ.ਈ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਖਪਤਕਾਰਾਂ ਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਬੀ.ਵੀ.ਐਨ. ਹਾਈ ਸਕੂਲ ਦੀ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24