30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ੍ਰੀ ਹਰਿਗੋਬਿੰਦਪੁਰ ਵਿਖੇ ਸਥਾਨਕ ਵਾਸੀਆਂ ਵਲੋਂ ਨਵਦੀਪ ਸਿੰਘ ਪੰਨੂੰ ਦੇ ਹੱਕ 'ਚ ਬੈਠਕ

Ad Position 21
No active advertisement
ਅਜੀਤ ਡੈਸਕ 12-05-2026
ਸ੍ਰੀ ਹਰਿਗੋਬਿੰਦਪੁਰ, 11 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੇ ਹੱਕ 'ਚ ਸ੍ਰੀ ਹਰਿਗੋਬਿੰਦਪੁਰ ਵਿਖੇ ਬੀ.ਡੀ.ਪੀ.ਓ. ਦਫ਼ਤਰ ਨਜ਼ਦੀਕ ਸਥਿਤ ਕਾਲੌਨੀ ਵਿਖੇ ਸਥਾਨਕ ਵਾਸੀਆਂ ਵਲੋਂ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਵਿਸ਼ਾਲ ਇੱਕਠ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਹੋਏ ਸਥਾਨਕ ਵਾਸੀਆਂ ਨੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਪਿਛਲੇ 5 ਸਾਲਾਂ ਵਿਚ ਸ੍ਰੀ ਹਰਿਗਬਿੰਦਪੁਰ ਦੀਆਂ 11 ਵਾਰਡਾਂ ਵਿਚ ਕਰਵਾਏ ਗਏ ਵਿਕਾਸ ਦਾ ਜ਼ਿਕਰ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਪ੍ਰਧਾਨ ਨਵਦੀਪ ਸਿੰਘ ਪੰਨੂੰ ਸ਼ਹਿਰ ਲਈ ਵਿਕਾਸ ਪੁਰਸ਼ ਸਾਬਤ ਹੋਏ ਹਨ | ਉਨ੍ਹਾਂ ਨਵਦੀਪ ਸਿੰਘ ਪੰਨੂੰ ਨੂੰ ਵਿਸ਼ਵਾਸ ਦਿਵਾਇਆ ਕਿ ਸ੍ਰੀ ਹਰਿਗੋਬਿੰਦਪੁਰ ਵਾਸੀ ਉਨ੍ਹਾਂ ਨੂੰ ਦੁਬਾਰਾ ਨਗਰ ਕੌਂਸਲ ਕਮੇਟੀ ਦੇ ਪ੍ਰਧਾਨ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਨਵਦੀਪ ਸਿੰਘ ਪੰਨੂੰ ਵਲੋਂ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਨੂਪ ਸਿੰਘ ਬੱਗੋ, ਡਾ. ਪੱਪੂ, ਸਾ. ਕੌਂਸਲਰ ਗੁਰਮੁੱਖ ਸਿੰਘ, ਤਰਸੇਮ ਸਿੰਘ, ਰਤਨ ਸਿੰਘ, ਕੈਪਟਨ ਸ਼ੀਤਲ ਸਿੰਘ, ਡਾ. ਮਨਜੀਤ ਸਿੰਘ ਪੀਟਾ, ਮਿਹਰ ਸਿੰਘ, ਅਜੀਤ ਸਿੰਘ ਚੌਧਰੀ, ਮਲਕੀਤ ਸਿੰਘ ਚੌਧਰੀ, ਜੇ.ਈ. ਦਵਿੰਦਰ ਸਿੰਘ ਸੈਣੀ, ਬਲਬੀਰ ਸਿੰਘ, ਸਤਨਾਮ ਸਿੰਘ ਤਲਵਾੜਾ, ਬੀਬੀ ਸੀਮਾ ਪ੍ਰਧਾਨ, ਸੋਨੂੰ ਤਲਵਾੜਾ, ਗੁਰਦੇਵ ਸਿੰਘ ਤਲਵਾੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੇ ਪਿੰਡ ਰੱਤੜ-ਛੱਤੜ ਦੇ ਗੁਰਦੁਆਰਾ ਸਾਹਿਬ ਲਈ ਕੀਤੀ 5 ਲੱਖ ਦੀ ਸੇਵਾ ਅਗਲੀ ਖ਼ਬਰ ਹੈਰੋਇਨ ਸਮੇਤ ਦੋਸ਼ੀ ਕਾਬੂ
Ad Position 24