ਗੁਰਦਾਸਪੁਰ, 14 ਮਈ (ਚੱਕਰਾਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿਚੋਂ ਸੁਖਜਿੰਦਰ ਸਿੰਘ ਮੈਮੋਰੀਅਲ ਹਾਈ ਸਕੂਲ ਹਯਾਤ ਨਗਰ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਜਿਸ ਵਿਚੋਂ ਅਤਿੰਦਰਜੀਤ ਕੌਰ 94.4 ਫ਼ੀਸਦੀ ਨਾਲ ਪਹਿਲਾ, ਪ੍ਰਭਲੀਨ ਕੌਰ 94 ਫ਼ੀਸਦੀ ਨਾਲ ਦੂਸਰਾ, ਇਸ਼ਮੀਤ ਕੌਰ 92 ਫ਼ੀਸਦੀ ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਹਰਪ੍ਰੀਤ ਕੌਰ 91.4 ਫ਼ੀਸਦੀ, ਦਿਲਪ੍ਰੀਤ ਸਿੰਘ 91 ਫ਼ੀਸਦੀ, ਸੁਖਮਨਜੀਤ ਸਿੰਘ ਤੇ ਖੁਸ਼ਪ੍ਰੀਤ ਕੌਰ 90 ਫ਼ੀਸਦੀ ਅਤੇ 16 ਤੋਂ ਵੱਧ ਬੱਚਿਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸੰਸਥਾ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੇ ਇਸ ਸ਼ਾਨਦਾਰ ਨਤੀਜੇ ਲਈ ਸਟਾਫ ਮੈਂਬਰ, ਪਿ੍ੰਸੀਪਲ ਤੇ ਮਾਪਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਸੰਸਥਾ ਦੀ ਸੀ.ਈ.ਓ ਗੁਰਨਿਮਰਤਜੀਤ ਕੌਰ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਦੀ ਰਹਿਨੁਮਾਈ ਹੇਠ ਸੰਸਥਾ ਨੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ |