ਬਟਾਲਾ, 14 ਮਈ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਦੱਸਿਆ ਕਿ ਕਾਮਰਸ ਵਿਚ ਮਹਿਕ ਮਹਿਤਾ ਨੇ 91.40 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲਾ, ਮੀਨਾਕਸ਼ੀ ਦੇਵੀ ਨੇ 87.60 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਨੇਹਾ ਸ਼ਰਮਾ ਨੇ 85.60 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ, ਮੈਡੀਕਲ ਕਿਰਨਦੀਪ ਕੌਰ ਨੇ 92 ਫ਼ੀਸਦੀ ਅੰਕਾਂ ਨਾਲ ਪਹਿਲਾ, ਜਸ਼ਨਪ੍ਰੀਤ ਕੌਰ ਨੇ 87.80 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਜਸਲੀਨ ਕੌਰ ਨੇ 81.80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ, ਨਾਨ-ਮੈਡੀਕਲ ਮਾਨਿਆ ਨੇ 93 ਫ਼ੀਸਦੀ ਅੰਕਾਂ ਨਾਲ ਸਕੂਲ ਵਿਚ ਪਹਿਲਾ, ਨਵਜੋਤ ਕੌਰ ਨੇ 83.60 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਦਿਲਪ੍ਰੀਤ ਕੌਰ ਨੇ 83 ਫ਼ੀਸਦੀ ਅੰਕਾਂ ਨਾਲ ਤੀਸਰਾ, ਆਰਟਸ ਵਿਚ ਮਹਿਕਦੀਪ ਕੌਰ ਨੇ 91.60 ਫ਼ੀਸਦੀ ਅੰਕਾਂ ਨਾਲ ਪਹਿਲਾ, ਕੋਮਲਪ੍ਰੀਤ ਕੌਰ ਨੇ 83 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਗੁਰਰੀਤ ਕੌਰ ਨੇ 80.80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਸਕੂਲ ਇੰਚਾਰਜ ਸ਼੍ਰੀਮਤੀ ਏਕਤਾ ਭੰਡਾਰੀ, ਰਣਜੀਤ ਕੌਰ, ਹੋਰ ਅਧਿਆਪਕਾਂ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |