16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਬੋਰਡ ਦਾ ਨਤੀਜਾ ਰਿਹਾ ਸੌ ਫ਼ੀਸਦੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਪਠਾਨਕੋਟ, 15 ਮਈ (ਸੁਮਿਤ)-ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਬੋਰਡ ਇਮਤਿਹਾਨ ਦਾ ਸਾਲਾਨਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਦਿਸ਼ਾ ਕੁਮਾਰੀ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਤਿੰਨੋਂ ਸਟ੍ਰੀਮਾਂ ਵਿਚ ਸਭ ਤੋਂ ਵੱਧ ਅੰਕ ਹਾਸਲ ਕੀਤੇ ਅਤੇ ਸਕੂਲ ਦੀ ਟਾਪਰ ਬਣਨ ਦਾ ਸਨਮਾਨ ਪ੍ਰਾਪਤ ਕੀਤਾ | ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਵਿਚ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਮਧੂ ਸਲਾਰੀਆ ਨੇ ਕੀਤੀ | ਇਸ ਮੌਕੇ ਸਕੂਲ ਦੇ ਮੈਨੇਜਰ ਅਰੁਣ ਗਾਂਧੀ ਵੀ ਖ਼ਾਸ ਤੌਰ 'ਤੇ ਮੌਜੂਦ ਰਹੇ | ਸਮਾਗਮ ਦੌਰਾਨ ਪਿ੍ੰਸੀਪਲ ਮਧੂ ਸਲਾਰੀਆ ਅਤੇ ਮੈਨੇਜਰ ਅਰੁਣ ਗਾਂਧੀ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਲਗਪਗ 115 ਵਿਦਿਆਰਥੀਆਂ ਨੇ 12ਵੀਂ ਬੋਰਡ ਇਮਤਿਹਾਨ ਦਿੱਤਾ, ਜਿਨ•ਾਂ ਵਿਚੋਂ 107 ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਪ੍ਰਾਪਤ ਕੀਤੀ | ਇਸ ਦੇ ਨਾਲ ਲਗਪਗ 49 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਾਇੰਸ ਸਟਰੀਮ ਵਿਚ ਸਿਦਕ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਦੀਆ ਨੇ 89 ਫ਼ੀਸਦੀ ਨਾਲ ਦੂਜਾ ਅਤੇ ਪਲਕ ਪ੍ਰੀਤ ਨੇ 88 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਕਾਮਰਸ ਸਟਰੀਮ ਵਿਚ ਪੀਯੂਸ਼ ਨੇ 89.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਹਰਸਿਮਰਨ ਕੌਰ ਨੇ 87.2 ਫ਼ੀਸਦੀ ਨਾਲ ਦੂਜਾ ਅਤੇ ਤਨਿਸ਼ਾ ਨੇ 85.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਹਿਊਮੈਨਿਟੀਜ਼ ਗਰੁੱਪ ਵਿਚ ਦਿਸ਼ਾ ਕੁਮਾਰੀ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਮਿਤਾਜੰਲੀ ਨੇ 90.4 ਫ਼ੀਸਦੀ ਨਾਲ ਦੂਜਾ ਅਤੇ ਰਾਜਵੀਰ ਕੌਰ ਨੇ 89.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਮਧੂ ਸਲਾਰੀਆ ਅਤੇ ਮੈਨੇਜਰ ਅਰੁਣ ਗਾਂਧੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ | ਸਮਾਗਮ ਵਿਚ ਸਕੂਲ ਦਾ ਸਾਰਾ ਸਟਾਫ਼ ਵੀ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਵਿਸ਼ੇਸ਼ ਲੋਕ ਅਦਾਲਤ 21, 22, 23 ਅਗਸਤ ਨੂੰ ਲਗਾਈ ਜਾਵੇਗੀ
Ad Position 24