16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੋਲ ਮਾਰਕਿਟ ਵਿਖੇ ਪੰਜਾਬ ਟਰੇਡਰ ਕਮਿਸ਼ਨ ਦੀ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਸ਼ਾਹਪੁਰ ਕੰਢੀ, 15 ਮਈ (ਰਣਜੀਤ ਸਿੰਘ)-ਇਲਾਕੇ ਵਿਚ ਪੰਜਾਬ ਟਰੇਡਰ ਕਮਿਸ਼ਨ ਵਲੋਂ ਲੜੀਵਾਰ ਮੀਟਿੰਗਾਂ ਦਾ ਦੌਰ ਜਾਰੀ ਹੈ | ਜਿਸ ਤਹਿਤ ਅੱਜ ਗੋਲ ਮਾਰਕਿਟ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਜੁਗਿਆਲ ਮਾਰਕਿਟ, ਅਦਿਆਲ ਮਾਰਕਿਟ, ਗੋਲ ਮਾਰਕਿਟ ਸ਼ਾਹਪੁਰ ਕੰਢੀ ਟਾਊਨਸ਼ਿਪ ਅਤੇ ਛੰਨੀ ਮਾਰਕਿਟ ਦੇ ਵਪਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਜਿਨ੍ਹਾਂ ਨੇ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਡਾ: ਅਨਿਲ ਭਾਰਦਵਾਜ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖੀਆਂ | ਮੀਟਿੰਗ ਵਿਚ ਪ੍ਰਧਾਨ ਪਵਨ ਕੁਮਾਰ ਰਿਸ਼ੂ, ਸਟੇਟ ਮੈਂਬਰ ਧਰਮਿੰਦਰ ਸਿੰਘ ਸ਼ੇਰੂ, ਜ਼ਿਲ੍ਹਾ ਪ੍ਰਧਾਨ ਵਿਕਾਸ ਸੈਣੀ, ਹਲਕਾ ਸੁਜਾਨਪੁਰ ਦੇ ਚੇਅਰਪਰਸਨ ਮੁਕੇਸ਼ ਲਵਲੀ, ਅਨਿਲ ਕੁਮਾਰ ਅਤੇ ਰਾਜਵੀਰ ਜਸਵਾਲ ਆਦਿ ਆਗੂਆਂ ਨੇ ਹਾਜ਼ਰੀ ਲਵਾਈ | ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੇ ਮੁੱਖ ਮਸਲੇ ਰੱਖਦੇ ਹੋਏ ਬਿਜਲੀ ਦੇ ਟਰਾਂਸਫਾਰਮਰਾਂ ਨੰੂ ਅੱਪਗ੍ਰੇਡ ਕਰਨਾ, ਨਵੇਂ ਟਰਾਂਸਫਾਰਮਰ ਲਗਾਉਣੇ, ਪਾਣੀ ਦੀ ਸਪਲਾਈ ਸੁਧਾਰਨ, ਜੁਗਿਆਲ ਮਾਰਕਿਟ 'ਚ ਕੂੜਾ ਚੁੱਕਣ ਲਈ ਗੱਡੀ ਦਾ ਪ੍ਰਬੰਧ ਕਰਨਾ, ਪੀਣ ਯੋਗ ਪਾਣੀ ਲਈ ਨਵਾਂ ਬੋਰ ਕਰਵਾਉਣ ਤੋਂ ਇਲਾਵਾ ਗੋਲ ਮਾਰਕਿਟ ਦੁਕਾਨਦਾਰਾਂ ਨੇ ਦੱਸਿਆ ਕਿ ਡੈਮ ਦੇ ਕਵਾਟਰ ਖਾਲੀ ਹੋ ਚੁੱਕੇ ਹਨ, ਵਸੋਂ ਬਹੁਤ ਘੱਟ ਗਈ ਹੈ | ਪਰ ਡੈਮ ਪ੍ਰਸ਼ਾਸਨ ਨੇ ਦੁਕਾਨਾਂ ਦੇ ਕਿਰਾਏ ਵਿਚ ਕਈ ਗੁਣਾ ਵਾਧਾ ਕਰ ਦਿੱਤਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਪਾਰੀਆਂ ਨੰੂ ਭਰੋਸਾ ਦਿੱਤਾ ਕਿ ਸਾਰੇ ਵਪਾਰੀਆਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ, ਵਪਾਰੀਆਂ ਵਲੋਂ ਲਗਪਗ 29 ਮੰਗਾਂ ਰੱਖੀਆਂ ਗਈਆਂ | ਜਿਨ੍ਹਾਂ 'ਚ 22 ਮੰਗਾਂ ਮੌਕੇ 'ਤੇ ਹੱਲ ਕੀਤੀਆਂ ਗਈਆਂ, ਬਾਕੀ 6-7 ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਵਿਜੇ ਕੁਮਾਰ, ਰਾਮਪਾਲ ਕਲਮਾ, ਵਿਪਨ ਸ਼ਰਮਾ, ਅਰਜਿੰਦਰ ਸਿੰਘ ਸੈਣੀ, ਰਾਜੇਸ਼ ਜੈਨ, ਦਿਨੇਸ਼ ਸ਼ਰਮਾ ਅਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ ਦਾ ਜੱਦੀ ਪਿੰਡ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ <br/> ਅਗਲੀ ਖ਼ਬਰ ਏ.ਐਂਡ.ਐਮ. ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>
Ad Position 24