16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੌਂਟੇਸਰੀ ਕੈਂਬਰਿਜ ਸਕੂਲ ਦੇ 12ਵੀਂ ਬੋਰਡ ਨਤੀਜਿਆਂ ਨੇ ਰਚਿਆ ਨਵਾਂ ਇਤਿਹਾਸ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਪਠਾਨਕੋਟ, 15 ਮਈ (ਸੰਧੂ)-ਮੌਂਟੇਸਰੀ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ 12ਵੀਂ ਕਲਾਸ ਦੇ ਬੋਰਡ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਾਲ 2026 ਦੇ ਨਤੀਜਿਆਂ ਵਿਚ ਸਕੂਲ ਦੇ ਕੁੱਲ 36 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਅਕਾਦਮਿਕ ਖੇਤਰ ਵਿਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ | ਆਰਟਸ ਸਟਰੀਮ ਵਿਚ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਠਾਕੁਰ ਪਨਮ ਸੁਨਵਾਲ ਨੇ 98 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਤਾਸ਼ੀ ਸ਼ਰਮਾ ਨੇ 97.2 ਫ਼ੀਸਦੀ, ਮੇਧਾਵੀ ਬਿਲੋਰੀਆ ਅਤੇ ਆਧਿਆ ਨੇ 96-96 ਫ਼ੀਸਦੀ, ਅਭਿਉਦਯ ਸਿੰਘ ਮਿਨਹਾਸ ਨੇ 95.4 ਫ਼ੀਸਦੀ, ਯਸ਼ਸਵੀ ਕਪਿਲ ਨੇ 95.2 ਫ਼ੀਸਦੀ, ਮਿਤਾਲੀ ਨੇ 94.2 ਫ਼ੀਸਦੀ, ਸਾਨਵੀ ਮਹਾਜਨ ਨੇ 93.2 ਫ਼ੀਸਦੀ, ਰਾਧਿਕਾ ਮਹਾਜਨ ਨੇ 93 ਫ਼ੀਸਦੀ ਅਤੇ ਗੁਰਸਿਸ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਕਾਮਰਸ ਸਟਰੀਮ ਵਿਚ 17 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦੀ ਸ਼ਾਨ ਵਧਾਈ | ਸ਼ਿਵਾਂਜਲੀ ਸ਼ਰਮਾ ਅਤੇ ਜੀਆ ਗੁਪਤਾ ਨੇ 97.4 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੌਮਿਲ ਅਗਰਵਾਲ ਨੇ 97.2 ਫ਼ੀਸਦੀ, ਸ਼ਾਇਨਬੀਰ ਸਿੰਘ ਨੇ 96.4 ਫ਼ੀਸਦੀ, ਅਵੰਤਿਕਾ ਸਿੰਘ ਨੇ 96.2 ਫ਼ੀਸਦੀ, ਰਿਧਿਮਾ ਗੁਪਤਾ ਅਤੇ ਤਸੇਰਿੰਗ ਯੂਟਨ ਨੇ 95-95 ਫ਼ੀਸਦੀ, ਰੁਦ੍ਰ ਚਾਵਲਾ ਨੇ 94.4 ਫ਼ੀਸਦੀ, ਪ੍ਰਕਿ੍ਤੀ ਸਿੰਘ ਅਤੇ ਅਵਿਰਲ ਨੇ 94-94 ਫ਼ੀਸਦੀ, ਕਿ੍ਸ਼ਨਾ ਨੇ 92 ਫ਼ੀਸਦੀ, ਸ਼੍ਰੇਆ ਵਰਮਾ ਅਤੇ ਓਜਸਵ ਸ਼ਰਮਾ ਨੇ 91.4 ਫ਼ੀਸਦੀ, ਆਯਨ ਮਹਾਜਨ ਨੇ 91.2 ਫ਼ੀਸਦੀ, ਪਰੀ ਵਰਮਾ ਨੇ 91 ਫ਼ੀਸਦੀ ਅਤੇ ਸ਼ਰਧਾ ਮਹਾਜਨ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਾਇੰਸ ਸਟਰੀਮ ਵਿਚ ਵੀ ਵਿਦਿਆਰਥੀਆਂ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ | ਦਾਮਿਆ ਮਲਹੋਤਰਾ ਨੇ 97.4 ਫ਼ੀਸਦੀ ਅੰਕ ਲੈ ਕੇ ਸਟਰੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਬਾਅਦ ਰਿਗਵੇਦ ਗੁਪਤਾ ਨੇ 95.2 ਫ਼ੀਸਦੀ, ਅਰਸ਼ੀਆ ਨੇ 94.4 ਫ਼ੀਸਦੀ, ਅਨਮੋਲ ਹਾਂਸ ਨੇ 93.4 ਫ਼ੀਸਦੀ, ਪਨਵ ਨਾਗ ਨੇ 92.4 ਫ਼ੀਸਦੀ, ਮਾਨਿਆ ਲਾਲਹਲ ਨੇ 92.2 ਫ਼ੀਸਦੀ ਅਤੇ ਪ੍ਰੀਥਿਕਾ ਸਿੰਘ ਤੇ ਖਿਆਤੀ ਨੇ 91-91 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਇਸ ਮੌਕੇ ਸਕੂਲ ਦੇ ਪ੍ਰਧਾਨ ਵਿਨੋਦ ਮਹਾਜਨ, ਉਪ ਪ੍ਰਧਾਨ ਆਕਾਸ਼ ਮਹਾਜਨ ਅਤੇ ਡਾਇਰੈਕਟਰ/ਪਿ੍ੰਸੀਪਲ ਰਸ਼ਮੀ ਆਹਲੂਵਾਲੀਆ ਨੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਨੇ ਸੀ.ਬੀ.ਐਸ.ਈ. 12ਵੀਂ ਜਮਾਤ ਦੇ ਨਤੀਜਿਆਂ 'ਚ ਉੱਤਮਤਾ ਦਾ ਨਵਾਂ ਇਤਿਹਾਸ ਰਚਿਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ ਦਾ ਜੱਦੀ ਪਿੰਡ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ <br/>
Ad Position 24