ਗੁਰਦਾਸਪੁਰ, 16 ਮਈ (ਚੱਕਰਾਜਾ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦਾ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨਿਆ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਇਸ ਨਤੀਜੇ 'ਚ ਸਕੂਲ ਦੇ ਸਾਇੰਸ ਗਰੁੱਪ ਦੇ ਹੋਣਹਾਰ ਵਿਦਿਆਰਥੀ ਨਮਨ ਮਹਾਜਨ ਨੇ 90.8 ਫ਼ੀਸਦੀ ਨਾਲ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਜਦਕਿ ਕਾਮਰਸ ਗਰੁੱਪ ਦੇ ਵਿਦਿਆਰਥੀ ਨੇ 90.8 ਫ਼ੀਸਦੀ ਅਤੇ ਵੰਸ਼ਿਕਾ ਖੇਤਰਪਾਲ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ | ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਦਿਨ-ਰਾਤ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਅਤੇ ਅੱਜ ਇਸੇ ਮਿਹਨਤ ਸਦਕਾ ਵਿਦਿਆਰਥੀਆਂ ਨੇ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ | ਡਾ: ਮਹਾਜਨ ਨ ਕਿਹਾ ਕਿ ਗੋਲਡਨ ਗਰੁੱਪ 'ਚ ਸਿੱਖਿਆ ਹਾਸਲ ਕਰਨ ਉਪਰੰਤ ਸਾਰੇ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਹ ਸਕੂਲ ਆਨਲਾਈਨ ਵਾਈ-ਫਾਈ ਨਾਲ ਲੈਸ ਹੈ, ਜਿਸ ਵਿਚ ਅਧਿਆਪਕਾਂ ਵਲੋਂ ਦਿੱਤੇ ਲੈਕਚਰ ਤੋਂ ਬਾਅਦ ਵੱਖ-ਵੱਖ ਅਣਸੁਲਝੇ ਪ੍ਰਸ਼ਨ ਪੱਤਰਾਂ ਤੇ ਅਭਿਆਸ ਦੇ ਪ੍ਰਸ਼ਨਾਂ ਦਾ ਵੇਰਵਾ ਤੁਰੰਤ ਉਪਲਬਧ ਹੁੰਦਾ ਹੈ | ਪਿ੍ਅੰਕਾ ਮਹਾਜਨ ਨੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਵਿਕਾਸ ਲਈ ਉਨ੍ਹਾਂ ਨੂੰ ਗੋਲਡਨ ਸਕੂਲ ਵਿਚ ਹੀ ਦਾਖਲ ਕਰਵਾਉਣ | ਐਲਾਨੇ ਨਤੀਜਿਆਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਰ ਵਿਦਿਆਰਥੀਆਂ ਵਿਚ ਸਾਈਮਨਪ੍ਰੀਤ ਕੌਰ, ਅਵਨੀ ਜੋਜ਼ਰ, ਹਰਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ਰਦ ਸ਼ਰਮਾ, ਅੰਸ਼ ਗੁਪਤਾ, ਹਰਜੋਤ ਕੌਰ, ਹਰਪ੍ਰੀਤ ਕੌਰ, ਅਕਸ਼ਾਂਸ਼ ਗੁਪਤਾ, ਰੋਨਿਤ ਰਾਣਾ, ਯੁਵਰਾਜ ਮਹਾਜਨ, ਪ੍ਰਥਮ ਬੈਂਸ, ਹਾਰਦਿਕ, ਅਭਿਨਵ ਸ਼ਾਮਲਿ ਸਨ | ਇਸ ਮੌਕੇ ਪਿ੍ੰਸੀਪਲ ਪਿ੍ਅੰਕਾ ਮਹਾਜਨ, ਡਾਇਰੈਕਟਰ ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ਮੈਡਮ ਅਨੂ ਮਹਾਜਨ, ਪਿ੍ੰਸੀਪਲ ਜਤਿੰਦਰ ਗੁਪਤਾ ਅਤੇ ਸਮੁੱਚੀ ਸਟਾਫ਼ ਮੈਂਬਰ ਨੇ ਵਿਦਿਆਰਥੀਆਂ ਨੰੂ ਵਧਾਈ ਦਿੱਤੀ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |