20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 17-05-2026
ਘੁਮਾਣ, 16 ਮਈ (ਬੰਮਰਾਹ)-ਘੁਮਾਣ ਇੰਟਰਨੈਸ਼ਨਲ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ 100 ਫ਼ੀਸਦੀ ਨਤੀਜੇ ਨਾਲ ਮੱਲ੍ਹਾਂ ਮਾਰੀਆਂ | ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਨੇ ਪੰਜਾਬੀ ਵਿਚੋਂ 100 ਫੀਸਦੀ, ਬਿਜ਼ਨਸ ਸਟੱਡੀਜ 99 ਫ਼ੀਸਦੀ, ਅੰਗਰੇਜ਼ੀ 98 ਫ਼ੀਸਦੀ, ਇਕਨਾਮਿਕਸ 85 ਫ਼ੀਸਦੀ, ਫਿਜਿਕਸ 'ਚ 86 ਫ਼ੀਸਦੀ, ਕੈਮਿਸਟਰੀ 'ਚ 77 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਇਨ੍ਹਾਂ ਵਿਚੋਂ ਲਵਲੀਨ ਕੌਰ 93, ਅਨੁਰੀਤ ਕੌਰ 83.8 ਸ਼ਰਨਪ੍ਰੀਤ ਕੌਰ 82.4, ਜਸਮੀਤ ਕੌਰ 82, ਪਲਕਪ੍ਰੀਤ ਕੌਰ 79.2, ਹਰਸ਼ਪ੍ਰੀਤ ਕੌਰ 78.4, ਸਹਿਜਬੀਰ ਸਿੰਘ ਨੇ 75 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਅਧਿਆਪਕਾਂ ਦੀ ਅਗਵਾਈ ਸਦਕਾ ਚੰਗੇ ਅੰਕ ਪ੍ਰਾਪਤ ਕੀਤੇ ਜਿਸ ਨਾਲ ਪੂਰੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ | ਇਸ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਕੂਲ ਅਧਿਆਪਕਾਂ ਨੇ ਅੱਵਲ ਆਏ ਵਿਦਿਆਰਥੀਆਂ ਦਾ ਹਾਰ ਪਾ ਕੇ 'ਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ 'ਚ ਲੱਗੇ ਗੰਦਗੀ ਦੇ ਢੇਰ, ਬਿਮਾਰੀਆਂ ਫ਼ੈਲਣ ਦਾ ਡਰ ਅਗਲੀ ਖ਼ਬਰ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ
Ad Position 24