ਪਠਾਨਕੋਟ, 16 ਮਈ (ਸੁਮਿਤ)-ਪਠਾਨਕੋਟ ਦੇ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਯਸ਼ਵੀ ਮਹਾਜਨ ਨੇ ਸੀਬੀਐਸਈ 12ਵੀਂ ਕਾਮਰਸ ਪ੍ਰੀਖਿਆ ਵਿੱਚ 97.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਬਲ 'ਤੇ ਯਸ਼ਵੀ ਨੇ ਇਹ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ | ਪ੍ਰੀਖਿਆ ਨਤੀਜੇ ਐਲਾਨ ਹੁੰਦੇ ਹੀ ਪਰਿਵਾਰ, ਅਧਿਆਪਕਾਂ ਅਤੇ ਸਹਿਪਾਠੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਸਕੂਲ ਪ੍ਰਬੰਧਕਾਂ ਨੇ ਯਸ਼ਵੀ ਨੂੰ ਸਨਮਾਨਿਤ ਕਰਦੇ ਹੋਏ ਉਸ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਯਸ਼ਵੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਗੁਰੂਜਨਾਂ ਅਤੇ ਨਿਯਮਿਤ ਪੜ੍ਹਾਈ ਨੂੰ ਦਿੱਤਾ |