21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗ੍ਰਾਮ ਪੰਚਾਇਤ ਤਾਰਾਗੜ੍ਹ ਪੁਰਾਣਾ ਵਲੋਂ ਆਮ ਇਜਲਾਸ <br/>

Ad Position 21
No active advertisement
ਅਜੀਤ ਡੈਸਕ 17-05-2026
ਤਾਰਾਗੜ੍ਹ, 16 ਮਈ (ਸੋਹਨ ਲਾਲ)-ਅੱਜ ਗ੍ਰਾਮ ਪੰਚਾਇਤ ਤਾਰਾਗੜ੍ਹ ਵਲੋਂ ਪਿੰਡ ਵਿਚ ਆਮ ਇਜਲਾਸ ਕਰਵਾਇਆ ਗਿਆ, ਜਿਸ ਵਿਚ ਪਿੰਡ ਦੀ ਪੰਚਾਇਤ ਅਤੇ ਵਿਸ਼ੇਸ਼ ਤੌਰ 'ਤੇ ਪੰਚਾਇਤ ਸੈਕਟਰੀ ਵੀ ਸ਼ਾਮਿਲ ਹੋਏ | ਪਿੰਡ ਦੀ ਸਰਪੰਚ ਰੋਜ਼ੀ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਪਿੰਡ ਦੇ ਇਕੱਠ ਵਿਚ ਲੋਕਾਂ ਨੂੰ ਪੰਚਾਇਤ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਪਿੰਡ ਦੇ ਲੋਕਾਂ ਤੋਂ ਪਿੰਡ ਦੀ ਬਿਹਤਰੀ ਲਈ ਕੀ ਕਰਨਾ ਚਾਹੀਦਾ ਹੈ, ਉਸ ਬਾਰੇ ਵੀ ਪਿੰਡ ਦੇ ਲੋਕਾਂ ਦੇ ਵਿਚਾਰ ਲਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਬਾਰੇ ਵੀ ਪਿੰਡ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ | ਪੰਚਾਇਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਸਬੰਧੀ ਪਿੰਡ ਦੇ ਲੋਕਾਂ ਨੇ ਵੀ ਆਪਣੇ-ਆਪਣੇ ਵਿਚਾਰ ਪੰਚਾਇਤ ਅੱਗੇ ਰੱਖੇ | ਇਸ ਮੌਕੇ ਸਰਪੰਚ ਰੋਜ਼ੀ ਸੈਣੀ ਨੇ ਆਏ ਹੋਏ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ•ਾਂ ਵਲੋਂ ਪਿੰਡ ਦੀ ਬਿਹਤਰੀ ਲਈ ਦਿੱਤੇ ਗਏ ਸੁਝਾਅ ਦੀ ਵੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ, ਪੰਚ ਚਰਨਜੀਤ ਸਿੰਘ ਸਲਾਰੀਆ, ਠਾਕੁਰ ਪ੍ਰਭਾਤ ਸਿੰਘ, ਫ਼ੌਜੀ ਸਤੀਸ਼ ਕੁਮਾਰ ਬਿੱਟੂ, ਮਾਸਟਰ ਦਲੀਪ ਸਿੰਘ, ਅਵਤਾਰ ਪਿ੍ਥਵੀਰਾਜ, ਬਲਵਿੰਦਰ ਸਿੰਘ, ਤਿਲਕ ਰਾਜ, ਜੋਗਿੰਦਰ ਸਿੰਘ, ਕਾਲੂ ਸੈਣੀ, ਹਰੀ ਸਿੰਘ ਸੈਣੀ ਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਯਸ਼ਵੀ ਮਹਾਜਨ ਨੇ ਸੀ.ਬੀ.ਐਸ.ਈ. 12ਵੀਂ ਕਾਮਰਸ ਪ੍ਰੀਖਿਆ ਵਿਚ 97.4 ਫੀਸਦੀ ਅੰਕ ਕੀਤੇ ਪ੍ਰਾਪਤ ਅਗਲੀ ਖ਼ਬਰ ਰਾਜ ਹਸਪਤਾਲ ਵਿਖੇ ਅੱਜ ਲੱਗੇਗਾ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ
Ad Position 24