21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਜ ਹਸਪਤਾਲ ਵਿਖੇ ਅੱਜ ਲੱਗੇਗਾ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 17-05-2026
ਪਠਾਨਕੋਟ, 16 ਮਈ (ਸੰਧੂ)-ਦਿਲ ਨਾਲ ਸਬੰਧਤ ਬਿਮਾਰੀਆਂ ਲਈ ਵਿਸ਼ੇਸ਼ ਮੁਫ਼ਤ ਜਾਂਚ ਕੈਂਪ ਅੱਜ 17 ਮਈ ਨੂੰ ਪਠਾਨਕੋਟ ਦੇ ਸਿੰਬਲ ਚੌਕ ਸਥਿਤ ਰਾਜ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ | ਰਾਜ ਹਸਪਤਾਲ ਦੇ ਐਮ ਡੀ ਡਾ: ਅਨਿਲ ਗਰਗ ਅਤੇ ਡਾ: ਰਿਚਾ ਸ਼ਰਮਾ ਨੇ ਦੱਸਿਆ ਕਿ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲੇਗਾ | ਇਸ ਕੈਂਪ ਦਾ ਮੁੱਖ ਉਦੇਸ਼ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਮੇਂ ਸਿਰ ਅਤੇ ਢੁਕਵਾਂ ਇਲਾਜ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਫ਼ਤ ਡਾਕਟਰੀ ਸੇਵਾਵਾਂ ਪ੍ਰਾਪਤ ਹੋਣਗੀਆਂ, ਜਿਨ੍ਹਾਂ ਵਿਚ ਮੁਫ਼ਤ ਈ.ਸੀ.ਜੀ, ਈਕੋ ਕਾਰਡੀਓਗ੍ਰਾਫੀ ਅਤੇ ਟੀ.ਐਮ.ਟੀ ਟੈੱਸਟ ਸ਼ਾਮਿਲ ਹਨ | ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਲੈਬ ਟੈੱਸਟਾਂ 'ਤੇ ਵਿਸ਼ੇਸ਼ ਛੋਟ ਮਿਲੇਗੀ | ਦਿਲ ਦੇ ਮਰੀਜ਼ਾਂ ਲਈ ਵੱਡੀ ਰਾਹਤ ਐਂਜੀਓਗ੍ਰਾਫੀ ਟੈੱਸਟਾਂ 'ਤੇ 50 ਫ਼ੀਸਦੀ ਦੀ ਛੋਟ ਹੈ | ਉਨ੍ਹਾਂ ਦੱਸਿਆ ਕਿ ਡਾ: ਜ਼ਿਆ ਅਬਦੁੱਲਾ ਪ੍ਰਸਿੱਧ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਕੈਂਪ ਮਰੀਜ਼ਾਂ ਦੀ ਜਾਂਚ ਕਰਨਗੇ | ਉਨ੍ਹਾਂ ਦੱਸਿਆ ਕਿ ਰਾਜ ਹਸਪਤਾਲ ਆਯੂਸ਼ਮਾਨ ਭਾਰਤ, ਈ.ਸੀ.ਐਚ.ਐਸ ਅਤੇ ਈ.ਐਸ.ਆਈ ਵਰਗੀਆਂ ਪ੍ਰਮੁੱਖ ਸਰਕਾਰੀ ਯੋਜਨਾਵਾਂ ਅਧੀਨ ਸੂਚੀਬੱਧ ਹੈ ਜੋ ਆਮ ਲੋਕਾਂ ਨੂੰ ਨਕਦ ਰਹਿਤ ਇਲਾਜ ਪ੍ਰਦਾਨ ਕਰਦਾ ਹੈ | ਹਸਪਤਾਲ ਪ੍ਰਬੰਧਨ ਨੇ ਪਠਾਨਕੋਟ ਤੇ ਆਸ ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਤਾਰਾਗੜ੍ਹ ਪੁਰਾਣਾ ਵਲੋਂ ਆਮ ਇਜਲਾਸ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ
Ad Position 24