21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-05-2026
ਪਠਾਨਕੋਟ, 16 ਮਈ (ਵਿਨੋਦ)-ਸੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਰਚਨਾ ਅਹੂਜਾ ਨੇ ਦੱਸਿਆ ਕਿ ਕਾਮਰਸ ਸਟਰੀਮ 'ਚੋਂ ਕਰੀਤੀ ਗੁਪਤਾ ਨੇ 97.8 ਫ਼ੀਸਦੀ ਨਾਲ ਪਹਿਲਾ, ਯਾਸ਼ਵੀ ਮਹਾਜਨ ਨੇ 97.4 ਫ਼ੀਸਦੀ ਨਾਲ ਦੂਸਰਾ, ਰਿਤਵਿਕ ਮਲਹੋਤਰਾ ਨੇ 96.2 ਫ਼ੀਸਦੀ ਨਾਲ ਤੀਸਰਾ, ਜਸਕੀਰਤ ਸਿੰਘ ਨੇ 96 ਫ਼ੀਸਦੀ ਨਾਲ ਚੌਥਾ ਤੇ ਓਜਸ ਅਗਰਵਾਲ ਨੇ 95.6 ਫ਼ੀਸਦੀ ਨਾਲ ਪੰਜਵਾਂ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਮੈਡੀਕਲ ਸਟਰੀਮ 'ਚ ਚਾਹਤ ਨੇ 93.4 ਫ਼ੀਸਦੀ, ਮੰਨਤ ਸ਼ਰਮਾ ਨੇ 92.6 ਫ਼ੀਸਦੀ, ਅਨਾਮਿਕਾ ਖੁੱਲਰ ਨੇ 92. 2 ਫ਼ੀਸਦੀ, ਨੰਦਿਕਾ ਨੇ 90.2 ਫ਼ੀਸਦੀ ਤੇ ਆਭਾ ਭਗਤ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਨਾਨ ਮੈਡੀਕਲ ਸਟਰੀਮ ਵਿਚ ਰਚਿਤ ਸਨੋਤਰਾ ਨੇ 91.4 ਫ਼ੀਸਦੀ, ਲਕਸ਼ੇ ਕੁਮਾਰ ਨੇ 88.4 ਫ਼ੀਸਦੀ, ਖਵਾਇਸ਼ ਤੇ ਵਿਸ਼ੇਸ਼ ਚੌਧਰੀ ਨੇ 88.2 ਫ਼ੀਸਦੀ, ਪੀਹੂ ਨੇ 87.2 ਫ਼ੀਸਦੀ ਅਤੇ ਦੀਪਾਂਸ਼ੀ ਮਹਾਜਨ ਨੇ 86.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | 23 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, 7 ਵਿਦਿਆਰਥੀਆਂ ਨੇ ਅੰਗਰੇਜ਼ੀ, 1 ਵਿਦਿਆਰਥੀ ਨੇ ਬਿਜ਼ਨਸ ਸਟੱਡੀਜ਼ ਅਤੇ 11 ਵਿਦਿਆਰਥੀਆਂ ਨੇ ਪੇਂਟਿੰਗ 'ਚੋਂ 100 ਵਿਚੋਂ 100 ਅੰਕ ਹਾਸਲ ਕੀਤੇ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੀਫ਼ ਪੈਟਰਨ ਗੁਰਦੀਪ ਸਿੰਘ ਅਰੋੜਾ, ਪ੍ਰਧਾਨ ਗੁਰਮੀਤ ਸਿੰਘ ਭਾਟੀਆ, ਪਿ੍ੰਸੀਪਲ ਰਚਨਾ ਆਹੂਜਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਾਜ ਹਸਪਤਾਲ ਵਿਖੇ ਅੱਜ ਲੱਗੇਗਾ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੁਹਿੰਮ ਤਹਿਤ ਕੈਂਟ ਸਟੇਸ਼ਨ 'ਤੇ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਜਾਗਰੂਕਤਾ ਅਭਿਆਨ
Ad Position 24