22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁੱਡਵਿਲ ਸਕੂਲ 'ਚ ਵਿਦਿਆਰਥੀ ਕੌਂਸਲ ਦੀ ਸਥਾਪਨਾ

Ad Position 21
No active advertisement
ਅਜੀਤ ਡੈਸਕ 17-05-2026
ਬਟਾਲਾ, 16 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ.) ਵਿਖੇ ਨਵੇਂ ਸਾਲ 2026-27 ਦੀ ਵਿਦਿਆਰਥੀ ਕਾੌਸਲ ਗਠਿਤ ਕਰਨ ਲਈ ਪ੍ਰਭਾਵਸ਼ਾਲੀ ਸਮਾਗਮ ਹੋਇਆ | ਵਿਦਵਾਨਾਂ ਦਾ ਮੰਨਣਾ ਹੈ ਕਿ ਅਨੁਸ਼ਾਸਨ ਤੇ ਜ਼ਿੰਮੇਵਾਰੀ ਤੋਂ ਬਿਨਾ ਕੋਈ ਵੀ ਸਨਮਾਨਯੋਗ ਪ੍ਰਾਪਤੀ ਨਹੀਂ ਹੁੰਦੀ ਅਤੇ ਇਹ ਇਕ ਚੰਗੇ ਆਗੂ ਦੀ ਸ਼ਖ਼ਸੀਅਤ ਦੇ ਮੁੱਖ ਗੁਣ ਹਨ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਕੇ ਭਵਿੱਖ ਦੇ ਸੁਹਿਰਦ ਆਗੂ ਬਣਾਉਣਾ ਹੈ | ਪ੍ਰੋਗਰਾਮ ਦੇ ਸ਼ੁਰੂ ਵਿਚ ਸੀਨੀਅਰ ਕੋਆਰਡੀਨੇਟਰ ਸ: ਹਰਦੀਪ ਸਿੰਘ ਵਲੋਂ ਕੌਂਸਲ ਦੇ ਸੰਵਿਧਾਨ ਅਤੇ ਵੱਖ-ਵੱਖ ਨਿਰਧਾਰਿਤ ਜਿੰਮੇਵਾਰੀਆਂ ਬਾਰੇ ਸਮੂਹ ਸਟਾਫ਼ ਨੂੰ ਜਾਣੂ ਕਰਵਾਇਆ | ਹਾਊਸ ਦੇ ਕੈਪਟਨ ਵਲੋਂ ਆਪਣੇ ਹਾਊਸ ਦੇ ਝੰਡੇ ਉਠਾ ਕੇ ਡਿਊਟੀ ਬੈਜ਼, ਸ਼ੈਸੇ, ਚੇਅਰਮੈਨ ਸ: ਗੁਰਦਿਆਲ ਸਿੰਘ ਵਲੋਂ ਪ੍ਰਾਪਤ ਕੀਤੇ | ਸਮੂਹ ਹਾਊਸ ਦੇ ਕੈਪਟਨਾਂ ਨੂੰ ਆਪਣੇ ਝੰਡਿਆਂ ਨੂੰ ਝੁਕਾ ਕੇ ਆਪਣੀ ਡਿਊਟੀ ਤੇ ਜ਼ਿੰਮੇਵਾਰੀ ਨੂੰ ਚੁੱਕਣ ਲਈ ਹਾਊਸ ਦੇ ਹੈੱਡ ਵਲੋਂ ਪ੍ਰਣ ਦਿਵਾਇਆ ਗਿਆ | ਇਸ ਮੌਕੇ ਮੁੱਖ ਲੜਕੀ ਸਰਬਸੁਖਦੀਪ ਕੌਰ ਤੇ ਮੁੱਖ ਲੜਕਾ ਸੁਖਮਨਪ੍ਰੀਤ ਸਿੰਘ ਦੀ ਚੋਣ ਕੀਤੀ | ਇਸ ਤੋਂ ਇਲਾਵਾ ਖੇਡ ਕੈਪਟਨ ਹਰਮਨਜੋਤ ਸਿੰਘ, ਕਲਚਰਲ ਕੈਪਟਨ ਏਾਜਲ, ਈਕੋ ਕੈਪਟਨ ਦੀਪਾਵਲੀਦੀਪ ਕੌਰ ਤੇ ਅਨੁਸਾਸ਼ਨ ਕੈਪਟਨ ਜੈਦੀਪ ਸਿੰਘ ਨਾਮਜ਼ਦ ਕੀਤੇ ਗਏ | ਇਸ ਮੌਕੇ ਸਮੂਹ ਹਾਊਸ ਇੰਚਾਰਜ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਐਮ.ਐਲ. ਪੁਰੀ ਚਿਲਡ੍ਰਨ ਹਾਈ ਸਕੂਲ ਵਲੋਂ ਸੁਲੇਖ ਮੁਕਾਬਲੇ 'ਚ ਮੋਹਰੀ ਸਨਮਾਨਿਤ ਅਗਲੀ ਖ਼ਬਰ ਐਨ. ਈ. ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24