ਕਲਾਨੌਰ, 16 ਮਈ (ਪੁਰੇਵਾਲ)-ਸਥਾਨਕ ਸ੍ਰੀ ਐੱਲ.ਐੱਲ. ਪੁਰੀ ਚਿਲਡ੍ਰਨ ਹਾਈ ਸਕੂਲ 'ਚ ਪਿ੍ੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ, ਉਪ ਪਿ੍ੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਸ੍ਰੀ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨਿਰਮਲ ਪ੍ਰਧਾਨ ਤੇ ਸਲਾਹਕਾਰ ਸ੍ਰੀਮਤੀ ਅੰਮਿ੍ਤਾ ਠਾਕੁਰ ਦੀਆਂ ਹਦਾਇਤਾਂ 'ਤੇ ਸਕੂਲ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਦਰਮਿਆਨ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ 'ਚ ਸੁਲੇਖ ਮੁਕਾਬਲੇ ਕਰਵਾਏੇ ਗਏ, ਜਿਸ 'ਚ ਵੱਖ-ਵੱਖ ਜਮਾਤਾਂ ਦੇ 170 ਬੱਚਿਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ | ਇਨ੍ਹਾਂ ਮੁਕਾਬਲਿਆਂ 'ਚ ਸ੍ਰੀਮਤੀ ਨੰਦਿਤਾ, ਨਿਸ਼ਾ, ਕੰਵਲਜੀਤ ਕੌਰ, ਰਣਜੀਤ ਕੌਰ, ਵੰਦਨਾ ਕੁਮਾਰੀ ਅਤੇ ਬੱਬਲੀ ਵਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ | ਪਿ੍ੰ. ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਹਿੰਦੀ ਭਾਸ਼ਾ 'ਚ 10ਵੀਂ, 8ਵੀਂ ਤੇ 7ਵੀਂ ਜਮਾਤ ਦੀ ਮਾਨਵੀ, ਸ਼ਿਵਾਨੀ ਅਤੇ ਸਿਮਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਭਾਸ਼ਾ 'ਚ 9ਵੀਂ ਦੀ ਨਵਨੀਤ ਕੌਰ ਤੇ ਅਰਨਵ ਸ਼ਰਮਾ ਨੇ ਪਹਿਲਾ ਅਤੇ ਦੂਸਰਾ, 10ਵੀਂ ਜਮਾਤ ਦੀ ਕਾਜਲ ਨੇ ਤੀਸਰਾ ਤੇ ਚੌਥੀ ਜਮਾਤ ਦੀ ਇਸਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਅੰਗਰੇਜ਼ੀ ਭਾਸ਼ਾ ਦੇ ਸੁਲੇਖ ਮੁਕਾਬਲੇ 'ਚ 9ਵੀਂ ਦੀ ਹਰਗੁਨਪ੍ਰੀਤ ਕੌਰ ਨੇ ਪਹਿਲਾ, 5ਵੀਂ ਦੀ ਮਾਹਿਰਾ ਠਾਕੁਰ ਨੇ ਦੂਸਰਾ ਅਤੇ 10ਵੀਂ ਜਮਾਤ ਦੀ ਰਿਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਮੁਕਾਬਲਿਆਂ 'ਚ ਰਮਨਦੀਪ ਕੁਮਾਰ, ਪੁਨੀਤ ਕੌਰ, ਸੇਜਲ, ਪੂਨਮ ਸ਼ਰਮਾ, ਕਾਜਲ, ਪੱਲਵੀ, ਸ਼ਾਲੂ ਸ਼ਰਮਾ, ਵੰਦਨਾ, ਚੰਦਰ ਪ੍ਰਭਾ, ਪਲਕ, ਸਨੇਹ ਠਾਕੁਰ ਦਾ ਵੀ ਸਹਿਯੋਗ ਰਿਹਾ |