28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁੱਡਵਿਲ ਸਕੂਲ 'ਚ ਸਾਹਿਤਕ ਰਚਨਾਵਾਂ ਦੀਆਂ ਪੇਸ਼ਕਾਰੀਆਂ ਰਾਹੀਂ 'ਮਾਂ' ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-05-2026
ਬਟਾਲਾ, 17 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ.) ਢਡਿਆਲਾ ਨੱਤ ਦੀ ਡਾ. ਰਬਿੰਦਰ ਨਾਥ ਟੈਗੋਰ ਸਾਹਿਤਕ ਕਲੱਬ ਵਲੋਂ ਕੌਮਾਂਤਰੀ ਮਾਂ ਦਿਵਸ ਮੌਕੇ ਕਵਿਤਾਵਾਂ, ਪੋਸਟਰ ਮੁਕਾਬਲੇ ਤੇ ਲੇਖ ਰਚਨਾ ਦੀਆਂ ਭਾਵਨਾਤਮਕ ਪੇਸ਼ਕਾਰੀਆਂ ਕੀਤੀਆਂ ਗਈਆਂ | ਕਲੱਬ ਦੇ ਮੈਂਬਰ ਤੇ ਸੀਨੀਅਰ ਅਧਿਆਪਕਾ ਰਾਜਬੀਰ ਕੌਰ ਵਲੋਂ ਰੌਚਕ ਭਾਸ਼ਣ ਪੇਸ਼ ਕੀਤਾ ਗਿਆ | ਕਵਿਤਾ ਉਚਾਰਣ ਮੁਕਾਬਲੇ 'ਚ ਦੀਪਾਵਲੀਦੀਪ ਕੌਰ 8ਵੀਂ, ਗੁਰਲਾਲ ਸਿੰਘ 5ਵੀਂ ਤੇ ਰੂਬਲਪ੍ਰੀਤ ਕੌਰ ਤੇ ਸਾਥੀ 5ਵੀਂ ਜਮਾਤ ਕ੍ਰਮਵਾਰ ਪਹਿਲੇ, ਦੂਜੇ ਤੇ ਤੀਸਰੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਹੀ ਪੋਸਟਰ ਮੁਕਾਬਲੇ 'ਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਮਹਿਕਦੀਪ ਕੌਰ, ਹਰਸ਼ਦੀਪ ਕੌਰ, ਅਨਮੋਲ ਕੌਰ ਤੇ ਸੁਧਪ੍ਰੀਤ ਕੌਰ ਦੇ ਪੋਸਟਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਡਾ ਇਰੈਕਟਰ-ਪਿ੍੍ਰੰਸੀਪਲ ਜਸਬਿੰਦਰ ਕੌਰ ਵਲੋਂ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਕਵਿਤਾਵਾਂ ਦੀ ਸ਼ਾਲਾਘਾ ਕੀਤੀ | ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਬੁੱਕ ਰੀਡਰਜ਼ ਕਲੱਬ ਦੇ ਸਰਪ੍ਰਸਤ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਲਈ ਤਿਆਰ ਕੀਤਾ ਤੇ ਪ੍ਰੋਗਰਾਮ ਦਾ ਸੰਚਾਲਣ ਬਾਖ਼ੂਬੀ ਨਿਭਾਇਆ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਨਮਨ ਮਹਾਜਨ ਨੇ 91 ਫ਼ੀਸਦੀ ਅੰਕ ਹਾਸਿਲ ਕਰ ਕੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋਂ ਛੇਵਾਂ ਸਥਾਨ ਹਾਸਿਲ ਕੀਤਾ
Ad Position 24