28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਿਦਿਆਰਥੀ ਨਮਨ ਮਹਾਜਨ ਨੇ 91 ਫ਼ੀਸਦੀ ਅੰਕ ਹਾਸਿਲ ਕਰ ਕੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

Ad Position 21
No active advertisement
ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਚੱਕਰਾਜਾ)-ਗੁਰਦਾਸਪੁਰ ਦੇ ਰਹਿਣ ਵਾਲੇ ਨਮਨ ਮਹਾਜਨ ਪੁੱਤਰ ਸੰਦੀਪ ਪਾਬਾ ਨੇ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ 91 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਵਿਦਿਆਰਥੀ ਨਮਨ ਦੇ ਨਾਨਾ ਸੇਵਾ ਮੁਕਤ ਬੀ.ਪੀ.ਈ.ਓ ਜਨਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਦੋਹਤੇ ਨੇ ਆਪਣੀ ਮਿਹਨਤ ਸਦਕਾ ਵਧੀਆ ਨੰਬਰ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਨਮਨ ਸ਼ੁਰੂ ਤੋਂ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ਅਤੇ ਉਹ ਹਮੇਸ਼ਾ ਵਧੀਆ ਅੰਕਾਂ ਦੇ ਨਾਲ ਪਾਸ ਹੁੰਦਾ ਆ ਰਿਹਾ ਹੈ | ਗੱਲਬਾਤ ਕਰਦਿਆਂ ਵਿਦਿਆਰਥੀ ਨਮਨ ਨੇ ਕਿਹਾ ਕਿ ਉਸ ਨੇ ਇਹ ਪ੍ਰੀਖਿਆ ਆਪਣੀ ਮਾਤਾ ਪੂਜਾ ਮਹਾਜਨ, ਭੈਣ ਛਵੀ ਮਹਾਜਨ ਤੇ ਪਰਿਵਾਰ ਦੇ ਸਹਿਯੋਗ ਸਦਕਾ ਵਧੀਆ ਨਤੀਜਿਆਂ ਨਾਲ ਪਾਸ ਕੀਤੀ ਹੈ | ਉਸ ਨੇ ਕਿਹਾ ਕਿ ਉਸ ਨੂੰ ਪੜਾਈ ਵਿਚ ਪਰਿਵਾਰ ਦਾ ਪੂਰਾ ਸਾਥ ਮਿਲਦਾ ਹੈ, ਜਿਸ ਕਰਕੇ ਉਹ ਚੰਗੇ ਨੰਬਰਾਂ ਨਾਲ ਹਰ ਪ੍ਰੀਖਿਆ ਵਿਚੋਂ ਪਾਸ ਹੁੰਦਾ ਹੈ | ਨਮਨ ਨੇ ਦੱਸਿਆ ਕਿ ਉਸ ਦਾ ਸੁਪਨਾ ਵਧੀਆ ਇੰਜੀਨੀਅਰ ਬਣਨਾ ਹੈ | ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 8-10 ਘੰਟੇ ਪੜਾਈ ਕਰਦਾ ਹੈ | ਨਮਨ ਵਲੋਂ ਪ੍ਰਾਪਤ ਕੀਤੀ ਇਸ ਉਪਲਬਧੀ 'ਤੇ ਪਰਿਵਾਰ ਵਲੋਂ ਉਸ ਦਾ ਮੂੰਹ ਮਿੱਠਾ ਕਰਵਾ ਕੇ ਹੌਸਲਾ ਅਫ਼ਜਾਈ ਦੇ ਨਾਲ-ਨਾਲ ਅਗਾਂਹ ਹੋਰ ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਲ ਗਾਜ਼ੀਕੋਟ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਇੰਚਾਰਜ ਚਾਵਲਾ ਨੇ ਕੀ... ਅਗਲੀ ਖ਼ਬਰ ਗੁੱਡਵਿਲ ਸਕੂਲ 'ਚ ਸਾਹਿਤਕ ਰਚਨਾਵਾਂ ਦੀਆਂ ਪੇਸ਼ਕਾਰੀਆਂ ਰਾਹੀਂ 'ਮਾਂ' ਦਿਵਸ ਮਨਾਇਆ
Ad Position 24