ਬਟਾਲਾ, 20 ਮਈ (ਸਤਿੰਦਰ ਸਿੰਘ)-ਯੂਨਾਇਟਿਡ ਪੈਨਸ਼ਨਰ ਐਸੋਸੀਏਸ਼ਨ (ਪਾਵਰਕਾਮ ਅਤੇ ਟਰਾਂਸਕੋ) ਸ਼ਹਿਰੀ ਤੇ ਦਿਹਾਤੀ ਮੰਡਲ ਬਟਾਲਾ ਦੀ ਜ਼ਰੂਰੀ ਮੀਟਿੰਗ ਦਿਹਾਤੀ ਬਟਾਲਾ ਵਿਖੇ ਮੰਡਲ ਪ੍ਰਧਾਨ ਮੁਖਤਾਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾਈ ਸਕੱਤਰ ਦਲਬੀਰ ਸਿੰਘ ਉਸਾਹਨ, ਸਤਬੀਰ ਸਿੰਘ ਏ.ਏ.ਉ, ਸਰਬਜੀਤ ਸਿੰਘ ਮੰਡਲ ਸੁਪਰਡੈਂਟ ਅਤੇ ਹਰਜੀਤ ਸਿੰਘ ਟਰਪਈ ਕਨਵੀਨਰ ਹਲਕਾ ਗੁਰਦਾਸਪੁਰ ਨੇ ਵਿਸ਼ੇਸ਼ ਤੌਰ 'ਤੇ ਵਿਚਾਰ ਪੇਸ਼ ਕੀਤੇ | ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਬਕਾਇਆ ਡੀ.ਏ. ਦੀਆਂ ਕਿਸ਼ਤਾਂ, ਸੋਧੀਆਂ ਤਨਖਾਹਾਂ ਦਾ ਬਕਾਇਆ ਜੋ 1 ਜਨਵਰੀ 2016 ਤੋਂ ਰਹਿੰਦਾ ਹੈ, ਤੁਰੰਤ ਦੇਣ ਦੀ ਮੰਗ ਕੀਤੀ ਗਈ | ਇਸ ਤੋਂ ਬਿਨਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੇ ਸੇਵਾਮੁਕਤ ਫੰਡ ਜਿਵੇਂ ਲੀਵ ਇਨ ਕੈਸਮੈਂਟ, ਜੀ.ਪੀ. ਫੰਡ ਅਤੇ ਹੋਰ ਫੰਡ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਸੇਵਾ ਮੁਕਤ ਸਾਥੀਆਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਤਹਿਤ 24 ਮਈ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਵਿਰੁੱਧ ਸੰਗਰੂਰ ਵਿਖੇ ਧਰਨਾ ਦੇਣਗੇ | ਇਸ ਮੌਕੇ ਅਸ਼ਵਨੀ ਕੁਮਾਰ, ਨਵਜੋਤ ਸਿੰਘ ਜੇ.ਈ., ਸ਼ਾਹਬਾਜ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਅਵਤਾਰ ਸਿੰਘ, ਵਿਜੇ ਕੁਮਾਰ, ਅਮਰਜੀਤ ਸਿੰਘ, ਸੁਰਜੀਤ ਸਿੰਘ ਅਮਰਗੜ੍ਹ ਆਦਿ ਨੇ ਹਾਜ਼ਰੀ ਭਰੀ |