27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਟਾਲਾ ਕੈਮਿਸਟ ਐਸੋਸੀਏਸ਼ਨ ਵਲੋਂ ਹੜਤਾਲ ਕਰ ਕੇ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 21-05-2026
ਬਟਾਲਾ, 20 ਮਈ (ਸਤਿੰਦਰ ਸਿੰਘ)-ਬਟਾਲਾ ਕੈਮਿਸਟ ਐਸ਼ੋਸੀਏਸ਼ਨ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ ਕੈਮਿਸਟਾਂ ਵਲੋਂ ਆਪਣੀ ਦੁਕਾਨਾਂ ਨੂੰ ਬੰਦ ਰੱਖ ਕੇ ਇਕ ਦਿਨਾਂ ਹੜਤਾਲ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਰਾਕੇਸ਼ ਰਾਮਪਾਲ ਤੇ ਜਨਰਲ ਸਕੱਤਰ ਵਿਰਕਮ ਸਿੰਘ ਕਲਸੀ ਦੀ ਅਗਵਾਈ 'ਚ ਕੈਮਿਸਟ ਐਸ਼ੋਸਿਏਸ਼ਨ ਦੇ ਵਫ਼ਦ ਵਲੋਂ ਐਸ.ਡੀ.ਐਮ. ਨੂੰ ਆਨਲਾਈਨ ਦਵਾਈਆਂ ਦੇ ਵਿਕਰੀ ਵਿਰੋਧ ਸੰਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਐਸ਼ੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਹੋਰ ਤੇਜ ਕੀਤਾ ਜਾਵੇਗਾ, ਸੰਘਰਸ਼ ਦੌਰਾਨ ਅਨਹੋਨੀ ਘਟਨਾ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ | ਇਸ ਮੌਕੇ ਕੈਸ਼ੀਅਰ ਸੁਰਿੰਦਰ ਮਹਾਜਨ, ਸੁਨੀਲ ਸਰੀਨ, ਸੰਜੀਵ ਚਾਂਡੇ, ਸਮੀਰ, ਮਨੋਜ ਮਹਾਜਨ, ਹਰਪ੍ਰੀਤ ਸਿੰਘ, ਪ੍ਰੇਮ ਮਹਾਜਨ, ਰਜਨੀਸ਼ ਸ਼ਰਮਾ, ਹਰਭਜਨ ਸਿੰਘ, ਗੁਰਨਾਮ ਸਿੰਘ, ਸਵੀਟ ਕੁਮਾਰ, ਰਵੀ ਕੁਮਾਰ, ਦੀਪਕ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੁੱਖ ਮੰਤਰੀ ਵਿਰੱੁਧ ਸੰਗਰੂਰ ਵਿਖੇ ਧਰਨਾ ਦੇਣ ਸਬੰਧੀ ਮੀਟਿੰਗ <br/> ਅਗਲੀ ਖ਼ਬਰ ਅੱਤ ਦੀ ਗਰਮੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ
Ad Position 24